Corona in Punjab: ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਵਧ ਗਿਆ ਹੈ। ਸਿਰਫ 24 ਘੰਟਿਆਂ 'ਚ ਹੀ 100 ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਉਣ ਮਗਰੋਂ ਪੰਜਾਬ ਸਰਕਾਰ ਤੇ ਸਿਹਤ ਮਹਿਕਮਾ ਅਲਰਟ ਹੋ ਗਿਆ ਹੈ। ਕੋਰੋਨਾ ਦੇ ਅਚਾਨਕ ਵਧੇ ਮਾਮਲਿਆਂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿਹਤ ਵਿਭਾਗ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਦੁਪਹਿਰ 12 ਵਜੇ ਦੇ ਕਰੀਬ ਹੋਵੇਗੀ।


ਹਾਲਾਂਕਿ, ਸੀਐਮ ਮਾਨ ਨੇ 6 ਅਪ੍ਰੈਲ ਨੂੰ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮਰੀਜ਼ ਵੈਂਟੀਲੇਟਰ 'ਤੇ ਨਹੀਂ ਪਰ ਇਨਫੈਕਸ਼ਨ ਦਰ ਵਧਣ ਕਾਰਨ ਸਥਿਤੀ ਉਲਟ ਹੁੰਦੀ ਜਾ ਰਹੀ ਹੈ।



ਸੂਤਰਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੋਰੋਨਾਵਾਇਰਸ ਫੈਲਣ ਦੀ ਗਤੀ ਨੂੰ ਘੱਟ ਕਰਨ ਦੇ ਯਤਨਾਂ ਸਮੇਤ ਬਚਾਅ ਉਪਾਵਾਂ ਦੀ ਸਮੀਖਿਆ ਕੀਤੀ ਜਾਵੇਗੀ। ਗੌਰਤਲਬ ਹੈ ਕਿ ਪਿਛਲੇ ਇੱਕ ਹਫ਼ਤੇ ਵਿੱਚ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਦੁੱਗਣੇ ਹੋ ਗਏ ਹਨ। ਜਦਕਿ ਪਿਛਲੇ 24 ਘੰਟਿਆਂ 'ਚ 100 ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ।


ਦੱਸ ਦਈਏ ਕਿ ਕਣਕ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਕੋਰੋਨਾ ਕੇਸ ਵਧਣਾ ਆਮ ਲੋਕਾਂ ਦੇ ਨਾਲ-ਨਾਲ ਪੰਜਾਬ ਸਰਕਾਰ ਲਈ ਵੀ ਚੁਣੌਤੀ ਬਣ ਗਿਆ ਹੈ। ਇਹੀ ਕਾਰਨ ਹੈ ਕਿ ਸੀਐਮ ਮਾਨ ਨੂੰ ਸਿਹਤ ਵਿਭਾਗ ਨਾਲ ਮੀਟਿੰਗ ਕਰਕੇ ਮੰਥਨ ਕਰਨਾ ਪੈ ਰਿਹਾ ਹੈ।


ਇਹ ਵੀ ਪੜ੍ਹੋ: Jalandhar News: ਸਿਰਫ 24 ਘੰਟੇ ਪਹਿਲਾਂ 'ਆਪ' ਦੇ ਮੈਂਬਰ ਬਣੇ ਸੁਸ਼ੀਲ ਰਿੰਕੂ ਨੂੰ ਮਿਲੀ ਟਿਕਟ! ਉੱਠਣ ਲੱਗੇ ਸਵਾਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Trending News: ਸੜਕ ਤੋਂ ਡੱਬਾ ਤੇ ਬੋਤਲਾਂ ਇਕੱਠਾ ਕਰਕੇ ਕਰੋੜਪਤੀ ਬਣ ਗਿਆ ਸੀ ਇਹ ਵਿਅਕਤੀ, ਮੌਤ ਤੋਂ ਬਾਅਦ ਦੌਲਤ ਦੇਖ ਕੇ ਹੈਰਾਨ ਰਹਿ ਗਏ ਲੋਕ


ਇਹ ਵੀ ਪੜ੍ਹੋ: Coronavirus Cases in India: ਕੋਰੋਨਾ ਨੇ ਇੱਕ ਹਫ਼ਤੇ 'ਚ ਮਚਾਇਆ ਕਹਿਰ! ਇਨ੍ਹਾਂ ਸੂਬਿਆਂ 'ਚ ਹਾਲਾਤ ਸਭ ਤੋਂ ਮਾੜੇ