ਰਮਨਦੀਪ ਕੌਰ
ਚੰਡੀਗੜ੍ਹ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਗਿਣਤੀ ਵਧੀ ਹੈ ਤੇ ਨਾਲ ਹੀ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਭਾਰਤੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 1007 ਨਵੇਂ ਪੌਜ਼ਟਿਵ ਮਾਮਲੇ ਆ ਚੁੱਕੇ ਹਨ ਤੇ ਇਸ ਦੌਰਾਨ 23 ਮੌਤਾਂ ਹੋ ਗਈਆਂ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਕੁੱਲ ਮਾਮਲੇ ਵਧ ਕੇ 13,387 ਹੋ ਚੁੱਕੇ ਹਨ ਇਨ੍ਹਾਂ 'ਚ 11,201 ਐਕਟਿਵ ਕੇਸ ਹਨ ਜਦਕਿ 1749 ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਕੁੱਲ 437 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।