ਚੰਡੀਗੜ੍ਹ: ਬੀਤੇ ਐਤਵਾਰ ਪਟਿਆਲਾ ਸਬਜ਼ੀ ਮੰਡੀ ‘ਚ ਨਿਹੰਗਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ‘ਚ ਹੱਥ ਕਟਵਾਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਪੁਲਿਸ ਵਿਭਾਗ ਨੇ ਸਬ ਇੰਸਪੈਕਟਰ ਵਜੋਂ ਪ੍ਰਮੋਸ਼ਨ ਕਰ ਦਿੱਤਾ ਹੈ। ਜਦੋਂ ਕਿ ਇਸ ਘਟਨਾ ‘ਚ ਸ਼ਾਮਲ ਹੋਏ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲਸ ਕੌਮੈਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ। ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਬਣਾਏ ਰੱਖਦੇ ਹੋਏ ਬਹਾਦੁਰੀ ਨਾਲ ਡਿਊਟੀ ਕਰਨ ਲਈ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ।

ਡੀਜੀਪੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਹੌਂਸਲੇ, ਬਹਾਦੁਰੀ, ਲਗਨ ਤੇ ਡਰ ਦੇ ਸਮੇਂ ਸਬਰ ਨਾਲ ਕੰਮ ਕਰਨ ਲਈ ਤਰੱਕੀ ਦਿੱਤੀ ਗਈ ਹੈ ਤਾਂ ਜੋ ਹੋਰ ਪੁਲਿਸ ਅਧਿਕਾਰੀਆਂ ਬਗੈਰ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਹੋਣ।

ਗੁਪਤਾ ਨੇ ਕਿਹਾ ਕਿ ਏਐੱਸਆਈ ਹਰਜੀਤ ਸਿੰਘ ਨੂੰ ਸਬ-ਇੰਸਪੈਕਟਰ ਦਾ ਸਥਾਨਕ ਰੈਂਕ ਦੇਣ ਦੇ ਨਾਲ ਹੀ ਉਸ ਦਾ ਨਾਂ ਸੂਚੀ ਡੀ -2 ਵਿਚ ਸ਼ਾਮਲ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ। ਦੱਸ ਦਈਏ ਕਿ ਪੁਲਿਸ ਕਰਮਚਾਰੀਆਂ ਦੀ ਵਿਸ਼ੇਸ਼ ਮੈਰਿਟ ਦੇ ਆਧਾਰ ‘ਤੇ ਬਣਾਏ ਪੰਜਾਬ ਪੁਲਿਸ ਨਿਯਮਾਂ ਮੁਤਾਬਕ ਏਐਸਆਈ ਦੇ ਰੈਂਕ ਵਜੋਂ ਤਰੱਕੀ ਲਈ ਫਾਸਟ ਟ੍ਰੈਕ ਰੂਟ ਹੈ।