ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਹੰਗਾਮੇ ਦੌਰਾਨ ਹੀ ਸਰਕਾਰ ਨੇ 10 ਮਿੰਟਾਂ ਵਿੱਚ 12 ਬਿੱਲ ਪਾਸ ਕਰਵਾ ਲਏ। ਹਾਲਾਂਕਿ ਇਸ ਦੌਰਾਨ ਵੀ ਕਾਂਗਰਸੀ ਵਿਧਾਇਕਾਂ ਦਾ ਹੰਗਾਮਾ ਲਗਾਤਾਰ ਜਾਰੀ ਰਿਹਾ। ਦਰਅਸਲ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਕਾਂਗਰਸੀ ਵਿਧਾਇਕ ਸਦਨ ਦੀ ਵੈੱਲ ਵਿੱਚ ਆ ਕੇ ਖੜ੍ਹੇ ਹੋ ਗਏ।









ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੋ ਸੁਰੱਖਿਆ ਕਰਮੀਆਂ ਨੂੰ ਸਪੀਕਰ ਦੀ ਕੁਰਸੀ ਨੇੜੇ ਹੀ ਖੜ੍ਹਾ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਕਾਗਜ਼ ਸਪੀਕਰ ਨੂੰ ਨਾਲ ਲੱਗੇ।







ਸਰਕਾਰ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਕਾਂਗਰਸੀ ਵਿਧਾਇਕਾਂ ਨੇ ਸਪੀਕਰ 'ਤੇ ਸਰਕਾਰ ਦਾ ਪੱਖ ਲੈਣ ਦਾ ਇਲਜ਼ਾਮ ਲਾਇਆ। ਇਹ ਨਹੀਂ ਸਗੋਂ ਉਨ੍ਹਾਂ ਨੇ ਸਰਕਾਰ ਵਿਰੋਧੀ ਵੀ ਨਾਰੇਬਾਜ਼ੀ ਕੀਤੀ।