Punjab News : ਗਨ ਕਲਚਰ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਉੱਪਰ ਉਸ ਵੇਲੇ ਸਵਾਲ ਉੱਠਣ ਲੱਗੇ ਜਦੋਂ ਸਰਕਾਰੀ ਮਾਲਖਾਨੇ 'ਚੋਂ ਹੀ 13 ਲਾਇਸੈਂਸੀ ਹਥਿਆਰ ਗਾਇਬ ਪਾਏ ਗਏ। ਇਸ ਮਗਰੋਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਮੁਨਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।



ਹਾਸਲ ਜਾਣਕਾਰੀ ਮੁਤਾਬਕ ਥਾਣਾ ਦਿਆਲਪੁਰਾ ਭਾਈਕਾ ਦੇ ਮਾਲਖ਼ਾਨੇ ਵਿੱਚੋਂ ਕੁਝ ਸਮਾਂ ਪਹਿਲਾਂ ਗ਼ਾਇਬ ਹੋਏ 13 ਲਾਇਸੈਂਸੀ ਹਥਿਆਰਾਂ ਦੇ ਮਾਮਲੇ ’ਚ ਸਥਾਨਕ ਥਾਣੇ ਵਿੱਚ ਤਤਕਾਲੀ ਮੁਨਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਦਿਆਲਪੁਰਾ ਭਾਈਕਾ ਤੋਂ ਥਾਣਾ ਭਗਤਾ ਭਾਈ ਵਿੱਚ ਤਬਦੀਲ ਕੀਤਾ ਗਿਆ ਹੈ।


ਇਹ ਵੀ ਪੜ੍ਹੋ : ਮਜੀਠੀਆ ਕੱਢ ਲਿਆਇਆ CM ਭਗਵੰਤ ਮਾਨ ਦੀ ਹਥਿਆਰ ਵਾਲੀ ਫ਼ੋਟੋ, ਕਿਹਾ, CM ਮਾਨ ਖਿਲਾਫ਼ ਵੀ ਦਰਜ ਹੋਵੇਗਾ ਕੇਸ?

ਜ਼ਿਕਰਯੋਗ ਹੈ ਕਿ ਮਾਮਲਾ ਸਾਹਮਣੇ ਆਉਣ ਮਗਰੋਂ ਇਸ ਦੀ ਜਾਂਚ ਲਈ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਇੱਕ ‘ਸਿਟ’ ਬਣਾਈ ਗਈ ਸੀ। ਜਾਣਕਾਰੀ ਮੁਤਾਬਕ ‘ਸਿਟ’ ਵੱਲੋਂ ਆਪਣੀ ਰਿਪੋਰਟ ਐਸਐੱਸਪੀ ਬਠਿੰਡਾ ਨੂੰ ਸੌਂਪੇ ਜਾਣ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਥਾਣਾ ਦਿਆਲਪੁਰਾ ਭਾਈਕਾ ਵਿੱਚ ਤਤਕਾਲੀ ਮੁਨਸ਼ੀ ਹੈੱਡ ਕਾਂਸਟੇਬਲ ਸੰਦੀਪ ਸਿੰਘ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕੀਤਾ ਹੈ। ਮੁਅੱਤਲ ਕੀਤਾ ਗਿਆ ਮੁਨਸ਼ੀ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।


ਇਹ ਵੀ ਪੜ੍ਹੋ :  ਭਗਵੰਤ ਮਾਨ ਸਰਕਾਰ ਦਾ VIP ਕਲਚਰ ਨੂੰ ਠੱਲ੍ਹ ਪਾਉਣ ਤੇ ਸਰਕਾਰੀ ਖਰਚਾ ਘਟਾਉਣ ਲਈ ਇੱਕ ਹੋਰ ਅਹਿਮ ਕਦਮ, ਮਹਿੰਗੇ ਹੋਟਲਾਂ 'ਚ ਨਹੀਂ ਠਹਿਰਣਗੇ ਮੰਤਰੀ


ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਗੰਨ ਕਲਚਰ ਨੂੰ ਨੱਥ ਪਾਉਣ ਲਈ 13 ਨਵੰਬਰ ਨੂੰ ਜਨਤਕ ਤੌਰ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਪਾਉਣ ਤੇ ਗੀਤਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।