Faridkot News : ਫਰੀਦਕੋਟ ਦੀ ਜੇਲ੍ਹ (Jail Faridkot) ਵਿੱਚੋਂ ਮੋਬਾਇਲ ਬਰਾਮਦ ਹੋਣਾ ਇੱਕ ਆਮ ਗੱਲ ਬਣ ਗਈ ਹੈ। ਅਕਸਰ ਵਿਵਾਦਾਂ ਚ ਰਹਿਣ ਵਾਲੀ ਫ਼ਰੀਦਕੋਟ ਦੀ ਮਾਡਰਨ ਜ਼ੇਲ੍ਹ ਇੱਕ ਵਾਰ ਫਿਰ ਚਰਚਾ ’ਚ ਆ ਗਈ ਹੈ। ਤਾਜ਼ਾ ਮਾਮਲੇ ਅਨੁਸਾਰ ਇੱਕ ਵਾਰ ਫਿਰ ਜ਼ੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ 15 ਮੋਬਾਇਲ ਫੋਨ ਅਤੇ 9 ਸਿਮ ਬ੍ਰਾਮਦ ਕੀਤੇ ਗਏ ਹਨ।

 

ਜਾਣਕਾਰੀ ਮੁਤਾਬਿਕ ਵੱਖ -ਵੱਖ ਬੈਰਕਾਂ 'ਚ ਬੰਦ ਚਾਰ ਹਵਾਲਾਤੀਆਂ ਤੋਂ ਚਾਰ ਟੱਚ ਸਕਰੀਨ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਜਦਕਿ 3 ਟੱਚ ਸਕਰੀਨ ਅਤੇ 8 ਕੀ ਪੇਡ ਫੋਨ ਲਾਵਾਰਿਸ ਹਾਲਤ ਵਿੱਚ ਪਾਏ ਗਏ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ 'ਤੇ ਦੋ ਵੱਖ ਵੱਖ ਮਾਮਲੇ ਦਰਜ਼ ਕੀਤੇ ਗਏ ,ਜਿਸ 'ਚ ਚਾਰ ਹਵਾਲਾਤੀਆਂ ਅਤੇ ਕੁੱਝ ਨਾਮਾਲੂਮ ਵਿਅਕਤੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

 


 

ਇਸ ਤੋਂ ਪਹਿਲਾਂ ਵੀ ਤਲਾਸ਼ੀ ਅਭਿਆਨ ਦੌਰਾਨ 9 ਮੋਬਾਇਲ ਫ਼ੋਨ ਤੋਂ ਇਲਾਵਾ ਤਬਾਕੂ, ਬੀੜੀਆਂ ਆਦਿ ਬਰਾਮਦ ਕੀਤੀਆਂ ਗਈਆਂ ਸਨ, ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਚਾਰ ਹਵਾਲਾਤੀਆ ਅਤੇ ਇੱਕ ਕੈਦੀ ਤੋਂ ਇਲਾਵਾ ਨਾਮਾਲੂਮ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 



 

ਜਾਣਕਾਰੀ ਮੁਤਾਬਿਕ ਜੇਲ੍ਹ (Jail Faridkot) ਅੰਦਰ ਬੈਰਕਾਂ ਦੀ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ’ਚ ਬੰਦ ਕੈਦੀਆਂ ਤੋਂ ਤਿੰਨ ਮੋਬਾਇਲ ਫ਼ੋਨ, ਤੰਬਾਕੂ ਅਤੇ ਬੀੜੀਆਂ ਆਦਿ ਬਰਾਮਦ ਕੀਤਾ ,ਜਿਸ ਨੂੰ ਲੈ ਕੇ ਚਾਰ ਹਵਾਲਤੀਆਂ ਅਤੇ ਇੱਕ ਕੈਦੀ ਖਿਲਾਫ ਮਾਮਲਾ ਦਰਜ਼ ਕੀਤਾ ਸੀ, ਜਦੋਂਕਿ ਅਗਲੇ ਦਿਨ ਫਿਰ ਤੋਂ ਚੱਲੇ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਅੰਦਰੋਂ ਛੇ ਮੋਬਾਇਲ ਫ਼ੋਨ ਲਾਵਾਰਿਸ ਹਾਲਤ ’ਚ ਬ੍ਰਾਮਦ ਕੀਤੇ ਗਏ ਸਨ , ਜਿਸ ਨੂੰ ਲੈ ਕੇ ਕੁਝ ਕੈਦੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਸੀ।

 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।