ਆਮ ਆਦਮੀ ਪਾਰਟੀ 'ਚ ਫਿਰ ਕਲੇਸ਼, ਵੱਡੇ ਪੱਧਰ 'ਤੇ ਅਸਤੀਫੇ
ਏਬੀਪੀ ਸਾਂਝਾ | 15 Jul 2018 05:14 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਵਿੱਚ ਇੱਕ ਵਾਰ ਫਿਰ ਰੇੜਕਾ ਵਧ ਗਿਆ ਹੈ। ਹੁਣ ਮੋਰਚਾ ਉੱਪ ਪ੍ਰਧਾਨ ਡਾ. ਬਲਬੀਰ ਸਿੰਘ ਖਿਲਾਫ ਖੋਲ੍ਹਿਆ ਗਿਆ ਹੈ। ਇਸ ਮੋਰਚੇ ਤਹਿਤ ਕਈ ਜ਼ਿਲ੍ਹਾ ਪ੍ਰਧਾਨਾਂ ਨੇ ਅਸਤੀਫੇ ਦੇ ਦਿੱਤੇ ਗਏ ਹਨ। ਇਨ੍ਹਾਂ ਲੀਡਰਾਂ ਨੇ ਪੰਜਾਬ ਇੰਚਾਰਜ਼ ਮਨੀਸ਼ ਸਿਸੋਦੀਆ ਨੂੰ ਪੱਤਰ ਵੀ ਲਿਖਿਆ ਹੈ। ਆਮ ਆਦਮੀ ਪਾਰਟੀ ਦੇ 16 ਅਹੁਦੇਦਾਰਾਂ ਵੱਲੋਂ ਅਸਤੀਫਾ ਪੱਤਰ 'ਤੇ ਹਸਤਾਖਰ ਕੀਤੇ ਹਨ। ਇਸ ਪੱਤਰ ਵਿੱਚ ਪਾਰਟੀ ਦੇ ਉੱਪ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਲਏ ਗਏ ਫੈਸਲਿਆਂ ਵਿਰੁੱਧ ਲਿਖਿਆ ਗਿਆ ਹੈ। ਇਸ ਤੋਂ ਸਾਫ ਹੈ ਕਿ ਪਾਰਟੀ ਵਰਕਰ ਡਾ. ਬਲਬੀਰ ਸਿੰਘ ਤੋਂ ਖਫਾ ਹਨ। ਛੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਕੁੱਲ 16 ਲੀਡਰਾਂ ਵੱਲੋਂ ਅਸਤੀਫ਼ਾ ਦਿੰਦਿਆਂ ਕਿਹਾ ਹੈ ਕਿ ਡਾ. ਬਲਬੀਰ ਸਿੰਘ ਤਾਨਸ਼ਾਹ ਹਨ। ਉਹ ਸਿਰਫ ਆਪਣੀ ਮਰਜ਼ੀ ਨਾਲ ਫੈਸਲੇ ਕਰਦੇ ਹਨ। ਡਾ. ਬਲਬੀਰ ਨੇ ਸ਼ਾਹਕੋਟ ਜ਼ਿਮਨੀ ਚੋਣ ਬਾਰੇ ਫੈਸਲਾ ਗ਼ਲਤ ਲਿਆ ਸੀ, ਜਿਸ ਕਰਕੇ ਹਾਰ ਹੋਈ। ਉਨ੍ਹਾਂ ਕਿਹਾ ਕਿ ਡਾ. ਬਲਬੀਰ ਨੇ ਹੁਣ ਗਿਆਨ ਸਿੰਘ ਮੁੰਗੋ ਖਿਲਾਫ ਖਹਿਰਾ ਦੇ ਸਵਾਗਤ ਕਰਕੇ ਕਾਰਵਾਈ ਕੀਤੀ ਹੈ। ਇਸ ਲਈ ਡਾ. ਬਲਬੀਰ ਅਹੁਦੇ ਤੋਂ ਹਟਾਇਆ ਜਾਵੇ।