ਚੰਡੀਗੜ੍ਹ: ਮਿਸ਼ਨ ਵੰਦੇ ਭਾਰਤ ਤਹਿਤ ਇੱਕ ਉਡਾਣ ਸੋਮਵਾਰ ਨੂੰ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਸਪਾਈਸਜੈੱਟ ਦਾ ਇਹ ਜਹਾਜ਼ ਯੂਏਈ ਵਿੱਚ ਫਸੇ ਯਾਤਰੀਆਂ ਲਈ ਤਿਆਰ ਕੀਤਾ ਗਿਆ ਸੀ। ਇਸ ਉਡਾਣ ਵਿਚ ਤਕਰੀਬਨ 167 ਯਾਤਰੀ ਸਵਾਰ ਸੀ। ਇਹ ਉਹ ਭਾਰਤੀ ਸੀ ਜੋ ਯੂਏਈ ਵਿੱਚ ਕੰਮ ਕਰਦੇ ਸੀ। ਇਨ੍ਹਾਂ ਵਧੇਰੇ ਅਜਿਹੇ ਯਾਤਰੀ ਵੀ ਸ਼ਾਮਲ ਹੋਏ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ।

ਸਪਾਈਸਜੈੱਟ ਦੀ ਉਡਾਣ ਰਾਤ ਕਰੀਬ 8.30 ਵਜੇ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਯਾਤਰੀਆਂ ਨੇ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ। ਹੁਣ ਹਾਲਾਤ ਚੰਗੇ ਨਹੀਂ ਹਨ, ਅਜਿਹੀ ਸਥਿਤੀ ਵਿਚ ਆਪਣੇ ਦੇਸ਼ ਵਿਚ ਕੰਮ ਕਰਨਾ ਵਧੀਆ ਹੈ। ਇਸ ਕਰਕੇ ਜਦੋਂ ਮਿਸ਼ਨ ਵੰਦੇ ਭਾਰਤ ਲਾਂਚ ਕੀਤਾ ਗਿਆ ਤਾਂ ਇਹ ਵਾਪਸ ਪਰਤ ਆਏ।

ਡਾਕਟਰਾਂ ਨੇ ਕੀਤਾ ਸਾਰੇ ਯਾਤਰੀਆਂ ਦਾ ਚੈੱਕਅਪ:

ਫਲਾਈਟ ਵਿੱਚ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਯਾਤਰੀ ਸ਼ਾਮਲ ਸੀ। ਜਦੋਂ ਉਡਾਣਾਂ ਇੱਥੇ ਪਹੁੰਚੀਆਂ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ। ਫਿਰ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬੈਚਾਂ ਵਿਚ ਬਾਹਰ ਕੱਢਿਆ ਗਿਆ। ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਸੈਨੇਟਾਇਜੇਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਇਸ ਉਡਾਣ ਦੇ ਯਾਤਰੀਆਂ ਨੂੰ ਰਾਜ ਸਰਕਾਰ ਦੇ ਨਿਯਮਾਂ ਮੁਤਾਬਕ ਕੁਆਰੰਟਿਨ ਕੀਤਾ ਜਾਵੇਗਾ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904