ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੁਵੈਤ 'ਚ ਹਾਲ ਹੀ 'ਚ ਪਾਸ ਹੋਏ ਇੱਕ ਬਿੱਲ ਤੋਂ ਬਾਅਦ ਅੱਠ ਲੱਖ ਭਾਰਤੀਆਂ ਦੀ ਨੌਕਰੀ 'ਤੇ ਤਲਵਾਰ ਲਟਕ ਰਹੀ ਹੈ। ਹਾਲਾਂਕਿ ਇਸ ਬਿੱਲ ਨੂੰ ਸੰਸਦ 'ਚ ਮਨਜ਼ੂਰੀ ਮਿਲਣੀ ਬਾਕੀ ਹੈ ਪਰ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜੇ ਹੋਏ ਹਨ। ਕਈ ਨਾਮਵਰ ਕੰਪਨੀਆਂ ਬੰਦ ਹੋਣ ਨਾਲ ਪੰਜਾਬੀ ਵੀ ਮੁਸੀਬਤ 'ਚ ਆ ਚੁੱਕੇ ਹਨ।
ਅਜਿਹੇ 'ਚ 177 ਪੰਜਾਬੀ ਸ਼ਹੀਦ ਭਗਤ ਸਿੰਘ ਐਨਜੀਓ ਦੀ ਮਦਦ ਨਾਲ ਪੰਜਾਬ ਵਾਪਸ ਆ ਗਏ ਜੋ ਐਤਵਾਰ ਸ਼ਾਮ ਕਰੀਬ 8 ਵਜੇ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੇ। ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਨੇ ਸਾਰਿਆਂ ਨੂੰ ਰਾਤ ਨੂੰ ਹੀ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵੱਲ ਰਵਾਨਾ ਕਰ ਦਿੱਤਾ ਤੇ ਉਨ੍ਹਾਂ ਦੇ ਜ਼ਿਲ੍ਹਿਆਂ 'ਚ ਬਣਾਏ ਗਏ ਸੈਂਟਰਾਂ 'ਚ ਕੁਆਰੰਟੀਨ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਕੁਵੈਤ ਤੋਂ ਸ਼ਹੀਦ ਭਗਤ ਸਿੰਘ ਐਨਜੀਓ ਦੇ ਮੈਂਬਰ ਰਮਨ ਸ਼ਰਮਾ ਨੇ ਕਿਹਾ ਕਿ ਇੱਥੇ ਹਾਲਾਤ ਖਰਾਬ ਹੋ ਚੁੱਕੇ ਹਨ। ਕੰਪਨੀਆਂ ਨੇ ਭਾਰਤੀਆਂ ਨੂੰ ਤਨਖ਼ਾਹ ਦੇਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਐਤਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ 177 ਪੰਜਾਬੀ ਵਾਪਸ ਭੇਜੇ ਹਨ।
ਛੇ ਉਡਾਣਾਂ ਜ਼ਰੀਏ 1032 ਪੰਜਾਬੀਆਂ ਨੂੰ ਭੇਜਿਆ ਜਾ ਚੁੱਕਾ ਹੈ। ਕੁਵੈਤ ਤੋਂ ਦਿੱਲੀ ਲਈ ਅਗਲੀ ਫਲਾਈਟ 14 ਜੁਲਾਈ ਨੂੰ ਰਵਾਨਾ ਹੋਵੇਗੀ। ਕੁਵੈਤ ਤੋਂ ਪਰਤੇ ਕਈ ਪੰਜਾਬੀਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਟਿਕਟ ਲਈ ਪੈਸੇ ਭੇਜੇ ਤਾਂ ਉਨ੍ਹਾਂ ਦੇ ਬੱਚੇ ਵਾਪਸ ਆ ਸਕੇ। ਕੰਪਨੀਆਂ ਵੱਲੋਂ ਤਨਖ਼ਾਹ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਤੇ ਖਾਣਾ ਵੀ ਨਹੀਂ ਦੇ ਰਹੇ ਸਨ।
ਕੋਰੋਨਾ ਦਾ ਵਧਿਆ ਖਤਰਾ, ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਜ਼
ਇੱਥੋਂ ਤਕ ਕਿ ਕੰਪਨੀ ਨੇ ਜੋ ਸਿਮ ਕਾਰਡ ਦੱਤੇ ਸਨ ਉਹ ਵੀ ਖੋਹ ਲਏ ਤਾਂ ਜੋ ਉੱਥੇ ਪਰੇਸ਼ਾਨ ਨੌਜਵਾਨ ਆਪਣੀ ਹਾਲਤ ਬਾਰੇ ਕਿਸੇ ਨੂੰ ਦੱਸ ਨਾ ਸਕਣ। ਪਿਛਲੇ 3-4 ਮਹੀਨਿਆਂ ਤੋਂ ਕੰਪਨੀਆਂ ਨੇ ਤਨਖ਼ਾਹ ਦੇਣੀ ਬੰਦ ਕਰ ਦਿੱਤੀ ਸੀ। ਐਨਜੀਓ ਵੱਲੋਂ ਅਪੀਲ ਕੀਤੀ ਗਈ ਕਿ ਕੁਵੈਤ 'ਚ ਹਾਊਸਮੇਡ ਦਾ ਵੀਜ਼ਾ ਲੈ ਕੇ ਨਾ ਆਇਆ ਜਾਵੇ। ਉੱਥੇ ਇਨ੍ਹਾਂ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ