ਅੰਮ੍ਰਿਤਸਰ: ਇੱਥੋਂ ਦੇ ਮਜੀਠਾ ਰੋਡ 'ਤੇ 1984 ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਇਟਲਰ ਦੇ ਫਲੈਕਸ ਬੋਰਡ ਲਾਏ ਗਏ। ਇਨ੍ਹਾਂ 'ਤੇ ਲਿਖਿਆ ਹੈ ਮਾਣਯੋਗ ਸ੍ਰੀ ਜਗਦੀਸ਼ ਟਾਇਟਲਰ ਸਾਬਕਾ ਮੰਤਰੀ ਭਾਰਤ ਸਰਕਾਰ ਤੇ ਇਸ ਦੇ ਨਾਲ ਹੀ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਜਗਦੀਸ਼ ਟਾਇਟਲਰ ਨੂੰ 1984 ਸਿੱਖ ਕਤਲੇਆਮ ਦੇ ਦੋਸ਼ੀ ਵਜੋਂ ਸਜ਼ਾ ਦਿਵਾਉਣ ਲਈ ਸਿੱਖ ਭਾਈਚਾਰੇ ਦੇ ਲੋਕ ਕਾਨੂੰਨੀ ਲੜਾਈ ਲੜ ਰਹੇ ਹਨ। ਅਜਿਹੇ 'ਚ ਅੰਮ੍ਰਿਤਸਰ 'ਚ ਟਾਇਟਲਰ ਦਾ ਫਲੈਕਸ ਬੋਰਡ ਲਾਉਣ ਨਾਲ ਹੰਗਾਮਾ ਹੋ ਗਿਆ।
ਸਿੱਖ ਜਥੇਬੰਦੀਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਸਿੱਖ ਨੁਮਿਾਇੰਦੇ ਇਸ ਦਾ ਵਿਰੋਧ ਕਰ ਰਹੇ ਹਨ। ਦੱਸਿਆ ਜਾ ਰਿਹਾ ਕਿ ਇਹ ਫਲੈਕਸ ਬੋਰਡ ਕਿਸੇ ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਵੱਲੋਂ ਲਾਏ ਗਏ ਹਨ।
ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਕੋਰੋਨਾ ਦਾ ਸ਼ਿਕਾਰ, ਮਾਨਸਾ 'ਚ ਲਹਿਰਾਇਆ ਸੀ ਤਿਰੰਗਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ