ਵਿਆਹ 'ਚ ਜਾ ਰਹੀ ਇਨੋਵਾ ਦੀ ਟਿੱਪਰ ਨਾਲ ਭਿਆਨਕ ਟੱਕਰ, 2 ਲੋਕਾਂ ਮੌਤ 5 ਗੰਭੀਰ ਜ਼ਖਮੀ
ਏਬੀਪੀ ਸਾਂਝਾ | 01 Dec 2020 09:25 AM (IST)
ਰੋਪੜ-ਲੁਧਿਆਣਾ ਨਹਿਰ ਦੇ ਕਿਨਾਰੇ ਵਾਲੀ ਸੜਕ ਤੇ ਬਰਾਤ 'ਚ ਜਾ ਰਹੀ ਇੱਕ ਇਨੋਵਾ ਦੀ ਟਿੱਪਰ ਨਾਲ ਆਹਮਣੇ ਸਾਹਮਣੇ ਟੱਕਰ ਹੋ ਗਈ।

ਸੰਕੇਤਕ ਤਸਵੀਰ
ਰੋਪੜ: ਰੋਪੜ-ਲੁਧਿਆਣਾ ਨਹਿਰ ਦੇ ਕਿਨਾਰੇ ਵਾਲੀ ਸੜਕ ਤੇ ਬਰਾਤ 'ਚ ਜਾ ਰਹੀ ਇੱਕ ਇਨੋਵਾ ਦੀ ਟਿੱਪਰ ਨਾਲ ਆਹਮਣੇ ਸਾਹਮਣੇ ਟੱਕਰ ਹੋ ਗਈ।ਹਾਦਸ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਪਿੰਡ ਜਲਾਹ ਮਾਜਰਾ ਨੇੜੇ ਹੋਇਆ। ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹਨ। ਜ਼ਿਖਮੀਆਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੀਪ ਪਾਇਪ ਬੈਂਡ ਦੀ ਟੀਮ ਪਿੰਡ ਰਾਡਾ ਸਾਹਿਬ ਤੋਂ ਇਨੋਵਾ ਕਾਰ 'ਚ ਸਵਾਰ ਹੋ ਰੋਪੜ ਵਿਆਹ 'ਚ ਜਾ ਰਹੇ ਸੀ।ਕਰੀਬ 15 ਕਿਲੋਮੀਟਰ ਦਾ ਸਫਰ ਤੈਅ ਕਰਨ ਮਗਰੋਂ ਹੀ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।ਮ੍ਰਿਤਕਾਂ ਦੀ ਪਛਾਣ 40 ਸਾਲਾ ਜਸਵੀਰ ਸਿੰਘ ਅਤੇ 30 ਸਾਲਾ ਜਗਪ੍ਰੀਤ ਸਿੰਘ ਵਜੋਂ ਹੋਈ ਹੈ।ਉਧਰ ਪੁਲਿਸ ਨੇ ਮੌਕੇ ਤੇ ਪਹੁਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।