Muktsar News :  ਮਲੋਟ ਦੇ ਪਟੇਲ ਨਗਰ ਇਲਾਕੇ ਦੇ 2 ਲੜਕੇ ਨਜ਼ਦੀਕੀ ਪਿੰਡ ਆਲਮਵਾਲਾ 'ਚੋਂ ਲੰਘਦੀ ਨਹਿਰ ਵਿਚ ਰੁੜ੍ਹ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।  ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਪਟੇਲ ਨਗਰ ਦੇ ਤਿੰਨ ਲੜਕੇ ਪਿੰਡ ਆਲਮਵਾਲਾ ਦੀ ਨਹਿਰ ਵਿਚ ਨਹਾਉਣ ਲਈ ਗਏ ਸਨ। ਇਕ ਸਾਥੀ ਲੜਕੇ ਨੇ ਇਸ ਸੰਬੰਧੀ ਮਾਪਿਆਂ ਨੂੰ ਜਾਣਕਾਰੀ ਦਿੱਤੀ। 


 

ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਦੇ ਪਟੇਲ ਨਗਰ ਇਲਾਕੇ ਦੇ ਰਹਿਣ ਵਾਲੇ ਤਿੰਨ ਲੜਕੇ ਅੱਜ ਪਿੰਡ ਝੋਰਡ ਦੇ ਨਜ਼ਦੀਕ ਗੁਜ਼ਰਦੀ ਅਬੋਹਰ ਕਨਾਲ ਵਿਚ ਨਹਾਉਣ ਗਏ ਸਨ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਦੇ ਅਤੇ ਤਰੁਣ ਨਾਮਕ ਨੌਜਵਾਨ ਪਾਣੀ  ਵਿਚ ਰੁੜ ਗਏ ਅਤੇ ਤੀਸਰਾ ਲੜਕਾ ਬਚ ਗਿਆ। 

 

ਪ੍ਰਸਾਸ਼ਨ ਵਲੋਂ ਸੁਚਨਾ ਮਿਲਣ 'ਤੇ ਭਾਲ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪਰਿਵਾਰ ਵਾਲਿਆਂ ਦਾ ਰੋ -ਰੋ ਬੁਰਾ ਹਾਲ ਹੈ। ਮੁਹੱਲਾ ਵਾਸੀਆਂ ਅਤੇ ਪਰਿਵਾਰ ਵਾਲਿਆਂ ਨੇ ਬੱਚਿਆਂ ਦੀ ਜਲਦ ਭਾਲ ਕਰਨ ਦੀ ਮੰਗ ਕੀਤੀ ਹੈ।

 


 ਇਸ ਸਬੰਧੀ ਐਸ.ਐਚ.ਓ. ਥਾਣਾ ਸਦਰ ਮਲੋਟ ਜਸਕਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਸੂਚਨਾ ਦੇ ਅਧਾਰ ’ਤੇ ਆਫ਼ਤ ਪ੍ਰਬੰਧਨ ਅਤੇ ਨਹਿਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਹਿਰ ਵਿਚ ਬੱਚਿਆ ਦੇ ਰੁੜ੍ਹ ਜਾਣ ਅਤੇ ਜਾਂ ਕੋਈ ਹੋਰ ਘਟਨਾ ਹੋਣ ਸੰਬੰਧੀ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਉਹ ਦੱਸ ਸਕਣਗੇ।

 

ਦੱਸ ਦੇਈਏ ਕਿ ਇਸ 4ਤੋਂ  ਦਿਨ ਪਹਿਲਾਂ ਗੁਰਦਾਸਪੁਰ ਦੇ ਪੰਡੋਰੀ ਰੋਡ ’ਤੇ ਸਥਿਤ ਗਾਜੀਕੋਟ ਪੁਲ ਨੇੜੇ ਪੈਦੇ ਪਿੰਡ ਧਾਰੀਵਾਲ ਖਿੱਚੀਆ ਵਿੱਚੋਂ ਗੁਜਰਦੀ ਅੱਪਰ ਦੁਆਬ ਨਹਿਰ ਦੇ 'ਚ ਗੁੱਜਰ ਭਾਈਚਾਰੇ ਦਾ 12 ਸਾਲ ਦਾ ਬੱਚੇ ਦਾ ਪੈਰ ਫਿਸਲਣ ਕਾਰਨ ਨਹਿਰ ਵਿੱਚ ਡੁੱਬ ਗਿਆ ਸੀ।  ਪ੍ਰਾਪਤ ਜਾਣਕਾਰੀ ਅਨੁਸਾਰ 12ਸਾਲਾਂ ਮ੍ਰਿਤਕ ਸਦੀਕ ਪੁੱਤਰ ਮਰੀਦ ਅਹਿਮਦ ਪਿੰਡ ਧਾਰੀਵਾਲ ਖਿੱਚੀਆਂ ਨਹਿਰ ਦੇ ਕੋਲ ਹੀ ਗੁਜ਼ਰਾਂ ਦੇ ਡੇਰੇ ’ਚ ਰਹਿੰਦਾ ਹੈ। ਐਤਵਾਰ ਨੂੰ ਉਹ ਨਹਿਰ ਕਿਨਾਰੇ ਜਾ ਰਿਹਾ ਸੀ ਕਿ ਅਚਾਨਕ ਪੈਰ ਫਿਸਲਣ ਕਾਰਨ ਉਹ ਨਹਿਰ ’ਚ ਡਿੱਗ ਗਿਆ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ਦਿੱਲੀ 'ਚ ਗੈਂਗਰੇਪ, 13 ਸਾਲ ਦੀ ਵਿਦਿਆਰਥਣ ਨੂੰ 8 ਜਣਿਆਂ ਨੇ ਬਣਾਇਆ ਨਿਸ਼ਾਨਾ, ਬੱਚੀ ਨਾਲ 7 ਮਹੀਨਿਆਂ 'ਚ 3 ਵਾਰ ਰੇਪ


ਇਹ ਵੀ ਪੜ੍ਹੋ : ਨਹਿਰ 'ਚ ਰੁੜੇ ਨਹਾਉਣ ਗਏ 2 ਮਾਵਾਂ ਦੇ ਪੁੱਤ , ਪਰਿਵਾਰ ਦਾ ਰੋ -ਰੋ ਬੁਰਾ ਹਾਲ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ