ਅਬੋਹਰ ਦੀਆਂ ਦੋ ਭੈਣਾਂ ਦਾ ਚੰਡੀਗੜ੍ਹ ਵਿੱਚ ਕਤਲ
ਏਬੀਪੀ ਸਾਂਝਾ | 15 Aug 2019 03:48 PM (IST)
ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਦਾ ਚੰਡੀਗੜ੍ਹ ਵਿੱਚ ਕਤਲ ਹੋ ਗਿਆ। ਇਹ ਘਟਨਾ ਸੈਕਟਰ 22 ਵਿੱਚ ਵਾਪਰੀ। ਦੋਵੇਂ ਭੈਣਾਂ ਜ਼ੀਰਕਪੁਰ ਦੀ ਫੈਕਟਰੀ ਵਿੱਚ ਨੌਕਰੀ ਕਰਦੀਆਂ ਸੀ। ਉਹ ਚੰਡੀਗੜ੍ਹ ਦੇ ਸੈਕਟਰ 22 ਵਿੱਚ ਪਿਛਲੇ ਚਾਰ ਸਾਲ ਤੋਂ ਰਹਿ ਰਹੀਆਂ ਸੀ।
ਚੰਡੀਗੜ੍ਹ: ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਦਾ ਚੰਡੀਗੜ੍ਹ ਵਿੱਚ ਕਤਲ ਹੋ ਗਿਆ। ਇਹ ਘਟਨਾ ਸੈਕਟਰ 22 ਵਿੱਚ ਵਾਪਰੀ। ਦੋਵੇਂ ਭੈਣਾਂ ਜ਼ੀਰਕਪੁਰ ਦੀ ਫੈਕਟਰੀ ਵਿੱਚ ਨੌਕਰੀ ਕਰਦੀਆਂ ਸੀ। ਉਹ ਚੰਡੀਗੜ੍ਹ ਦੇ ਸੈਕਟਰ 22 ਵਿੱਚ ਪਿਛਲੇ ਚਾਰ ਸਾਲ ਤੋਂ ਰਹਿ ਰਹੀਆਂ ਸੀ। ਪੁਲਿਸ ਮੁਤਾਬਕ ਤੇਜ਼ਧਾਰ ਹਥਿਆਰ ਨਾਲ ਦੋਵੇਂ ਭੈਣਾਂ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਕਮਰੇ ਨੂੰ ਬਾਹਰ ਤੋਂ ਤਾਲਾ ਲਾ ਕੇ ਕਾਤਲ ਫਰਾਰ ਹੋ ਗਿਆ। ਪੁਲਿਸ ਮੁਤਾਬਕ ਕਮਰੇ ਦੀ ਤਫਤੀਸ਼ ਕਰਨ ਤੋਂ ਬਾਅਦ ਸ਼ੱਕ ਹੁੰਦਾ ਹੈ ਕਿ ਕਤਲ ਹੋਣ ਤੋਂ ਪਹਿਲਾਂ ਹੱਥੋਪਾਈ ਹੋਈ ਸੀ। ਪੁਲਿਸ ਨੇ ਕਿਹਾ ਕਿ ਗੁਆਂਢ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਕੁਝ ਸ਼ੱਕੀ ਤਸਵੀਰਾਂ ਸਾਹਮਣੇ ਆਈਆਂ ਹਨ। ਪੁਲਿਸ ਸ਼ੱਕੀ ਬੰਦਿਆਂ ਨੂੰ ਗ੍ਰਿਫਤ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।