ਸੰਗਰੂਰ: ਇੱਥੋਂ ਦੇ ਪਿੰਡ ਭਗਵਾਨਪੁਰਾ ਵਿੱਚ ਦੋ ਸਾਲ ਦਾ ਬੱਚਾ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਹੈ। ਫ਼ਤਹਿਵੀਰ ਸਿੰਘ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਤਾਂ ਸ਼ੁਰੂ ਹੋ ਗਏ ਹਨ, ਪਰ ਬੱਚਾ ਛੋਟਾ ਹੋਣ ਤੇ ਬੋਰ ਡੂੰਘਾ ਹੋਣ ਕਾਰਨ ਖ਼ਤਰਾ ਕਾਫੀ ਵੱਧ ਹੈ।
ਬੱਚੇ ਦੇ ਦਾਦਾ ਰੂਹੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਆਪਣੇ ਕੁਝ ਦੋਸਤਾਂ ਨਾਲ ਖੇਡ ਰਿਹਾ ਸੀ। ਉਨ੍ਹਾਂ ਬੋਰ ਢਕਿਆ ਹੋਇਆ ਸੀ ਪਰ ਬੱਚੇ ਦੇ ਪੈਰ ਉੱਪਰ ਰੱਖਦਿਆਂ ਹੀ ਬੋਰੀ ਫਟ ਗਈ ਤੇ ਉਹ ਬੋਰ ਵਿੱਚ ਡਿੱਗ ਗਿਆ। ਫ਼ਤਹਿਵੀਰ ਦੀ ਮਾਂ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਉਸ ਦੀ ਇਕਲੌਤੀ ਸੰਤਾਨ ਸੀ। ਪ੍ਰਸ਼ਾਸਨ ਨੇ ਤੁਰੰਤ ਜੇਸੀਬੀ ਮਸ਼ੀਨਾਂ ਲਾ ਕੇ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਬੋਰਵੈੱਲ ਦੇ ਬਰਾਬਰ ਤਿੰਨ ਜੇਸੀਬੀ ਮਸ਼ੀਨਾਂ ਨਾਲ ਵੱਖਰਾ ਟੋਇਆ ਪੁੱਟਿਆ ਜਾ ਰਿਹਾ ਹੈ, ਜਿਸ ਥਾਣੀ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ। ਪਿੰਡ ਦੇ ਲੋਕਾਂ ਨੇ ਵੀ ਆਪਣੇ ਟਰੈਕਟਰਾਂ ਨਾਲ ਰਾਹਤ ਕਾਰਜ ਵਿੱਚ ਹਿੱਸਾ ਲੈ ਰਹੇ ਹਨ। ਬੱਚੇ ਨੂੰ ਠੀਕ ਤਰੀਕੇ ਨਾਲ ਸਾਹ ਆ ਸਕੇ ਇਸ ਲਈ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ।
ਸੁਨਾਮ ਦੀ ਐਸਡੀਐਮ ਮਨਜੀਤ ਕੌਰ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਮੌਕੇ 'ਤੇ ਹਾਜ਼ਰ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚੇ ਤਕ ਕੈਮਰਾ ਪਹੁੰਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਫ਼ੌਜ ਤੇ ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਰਹੀਆਂ ਹਨ।
ਖੇਤ ਦੇ 150 ਫੁੱਟ ਡੂੰਘੇ ਬੋਰ 'ਚ ਡਿੱਗਿਆ ਦੋ ਸਾਲ ਦਾ ਬੱਚਾ
ਏਬੀਪੀ ਸਾਂਝਾ
Updated at:
06 Jun 2019 07:19 PM (IST)
ਬੋਰਵੈੱਲ ਦੇ ਬਰਾਬਰ ਤਿੰਨ ਜੇਸੀਬੀ ਮਸ਼ੀਨਾਂ ਨਾਲ ਵੱਖਰਾ ਟੋਇਆ ਪੁੱਟਿਆ ਜਾ ਰਿਹਾ ਹੈ, ਜਿਸ ਥਾਣੀ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ। ਪਿੰਡ ਦੇ ਲੋਕਾਂ ਨੇ ਵੀ ਆਪਣੇ ਟਰੈਕਟਰਾਂ ਨਾਲ ਰਾਹਤ ਕਾਰਜ ਵਿੱਚ ਹਿੱਸਾ ਲੈ ਰਹੇ ਹਨ। ਬੱਚੇ ਨੂੰ ਠੀਕ ਤਰੀਕੇ ਨਾਲ ਸਾਹ ਆ ਸਕੇ ਇਸ ਲਈ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ।
- - - - - - - - - Advertisement - - - - - - - - -