Moga news: ਮੋਗਾ ਬੱਸ ਸਟੈਂਡ ਨੇੜੇ ਮੇਨ ਚੌਂਕ ਵਿੱਚ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜ਼ਿਲ੍ਹੇ ਦੇ ਇਸ ਮਸ਼ਹੂਰ ਚੌਂਕ ਵਿੱਚ ਲਗਭਗ 20 ਮਿੰਟ ਤੱਕ ਗੁੰਡਾਗਰਦੀ ਦਾ ਨੰਗਾ ਨਾਚ ਜਾਰੀ ਰਿਹਾ, ਪਰ ਕੋਈ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਮੌਕੇ ‘ਤੇ ਨਹੀਂ ਪਹੁੰਚਿਆ। ਇਸ ਝੜਪ ਵਿੱਚ ਕਈ ਨੌਜਵਾਨ ਜ਼ਖ਼ਮੀ ਹੋਏ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।


ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਧਿਰ ਦੇ ਨੌਜਵਾਨ ਹੱਥ ਵਿੱਚ ਲੱਕੜ ਦੇ ਬਾਲੇ ਫੜ ਕੇ ਸੜਕ ਦੇ ਵਿਚਕਾਰ ਹੀ ਕੁਝ ਨੌਜਵਾਨਾਂ ਦੀ ਕੁੱਟਮਾਰ ਕਰ ਰਹੇ ਹਨ। ਫਿਲਹਾਲ ਇਸ ਸਬੰਧੀ ਪੁਲਿਸ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਹੈ।


ਇਹ ਵੀ ਪੜ੍ਹੋ: ਨਸ਼ੇੜੀ PRTC ਦੀ ਬੱਸ ਲੈ ਕੇ ਹੋਇਆ ਫ਼ਰਾਰ, ਫੜ੍ਹੇ ਜਾਣ 'ਤੇ ਕਿਹਾ- ਸ਼ਰਾਬ ਪੀਤੀ ਸੀ, ਕੁਝ ਪਤਾ ਨਹੀਂ ਲੱਗਾ


ਉੱਥੇ ਹੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਨਗਾਹੇ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਤੇ ਉਸ ਵੇਲੇ ਰਸਤੇ ਵਿੱਚ ਰੋਕ ਕੇ ਸਾਡੇ 2 ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ। ਉੱਥੇ ਹੀ ਜਦੋਂ ਸਾਨੂੰ ਨੌਜਵਾਨਾਂ ਨੇ ਦੱਸਿਆ ਤਾਂ ਅਸੀਂ ਨੌਜਵਾਨਾਂ ਨੂੰ ਪੱਟੀ ਕਰਵਾ ਕੇ ਮੇਨ ਚੌਂਕ ਵਿੱਚ ਖੜ੍ਹੇ ਸੀ, ਤਾਂ ਉੱਥੇ 25-30 ਨੌਜਵਾਨ ਫਿਰ ਆਏ ਤੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।






ਉਨ੍ਹਾਂ ਕਿਹਾ ਕੇ ਜਿਸ ਵੇਲੇ ਉਹ ਨੌਜਵਾਨ ਕੁੱਟਮਾਰ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਮੁਲਾਜ਼ਮ ਚੌਂਕ ਵਿੱਚ ਖੜ੍ਹਾ ਹੋਇਆ ਸੀ ਤੇ ਜਦੋਂ ਉਹ ਛੁਡਾਉਣ ਆਇਆ ਤਾਂ ਉਸ ਦੇ ਵੀ ਇੱਟ ਮਾਰ ਦਿੱਤੀ। ਇਸ ਤੋਂ ਬਾਅਦ ਜਦੋਂ ਉਹ ਪੁਲਿਸ ਮੁਲਾਜ਼ਮ ਬਾਕੀ ਮੁਲਾਜ਼ਮਾਂ ਨੂੰ ਥਾਣੇ ‘ਚੋਂ ਬੁਲਾਉਣ ਗਿਆ ਤਾਂ ਉਦੋਂ ਤੱਕ ਉਹ ਨੌਜਵਾਨ ਉੱਥੋਂ ਫਰਾਰ ਹੋ ਗਏ। ਉੱਥੇ ਹੀ ਪੁਲਿਸ ਨੇ ਲੋਕਾਂ ਕੋਲੋਂ ਪੁੱਛਗਿੱਛ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Punjab News: ਬਠਿੰਡਾ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਚੋਰੀ, 2 ਦਾਨ ਪੇਟੀਆਂ ਤੇ ਡੀਵੀਆਰ ਲੈ ਕੇ ਹੋਏ ਫ਼ਰਾਰ, 200 ਮੀਟਰ ਦੀ ਦੂਰੀ 'ਤੇ ਹੈ ਥਾਣਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।