ਬਠਿੰਡਾ : ਪੰਜਾਬ ਦੇ ਬਠਿੰਡਾ ਵਿੱਚ ਅੱਜ ਚਾਰ ਕਾਲੋਨੀਆਂ ਦੇ ਰਹਿਣ ਵਾਲਿਆਂ ਨੇ ਆਪਣਿਆਂ ਮੰਗਾਂ ਨੂੰ ਲੈ ਕੇ ਇੰਮਪ੍ਰੂਵਮੇਂਟ ਟਰੱਸਟ ਤੋਂ ਬਾਹਰ ਧਰਨਾ ਕੀਤਾ ਤੇ ਕਾਲੋਨੀ ਵਾਸੀਆਂ 'ਤੇ ਲਗਾਏ ਗਏ ਖ਼ਰਚੇ ਨੂੰ ਖ਼ਤਮ ਕਰਨ ਦੀ ਮੰਗ ਕੀਤੀ।
ਉਨ੍ਹਾਂ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਨਹੀਂ ਪੂਰਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ਤੇ ਨਾਲ ਹੀ ਆਉਣ ਵਾਲਿਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨਗੇ।
ਦੱਸਣਯੋਗ ਹੈ ਕਿ ਬਠਿੰਡਾ ਵਿੱਚ ਇਮਪ੍ਰੂਵਮੇਂਟ ਟਰੱਸਟ ਵੱਲੋਂ ਚਾਰ ਕਾਲੋਨੀਆਂ ਦੇ ਬੰਦਿਆਂ 'ਤੇ ਰਿੰਗ ਰੋਡ ਦਾ ਖਰਚਾ ਪਾਇਆ ਗਿਆ ਹੈ। ਜਿਨ੍ਹਾਂ ਨੇ ਕਰੀਬ ਤਿੰਨ ਸਾਲ ਪਹਿਲਾਂ ਕਾਲੋਨੀਆਂ ਵਿੱਚ ਪਲਾਟ ਖ਼ਰੀਦੇ ਸਨ, ਉਨ੍ਹਾਂ 'ਤੇ ਵੀ ਖਰਚਾ ਪਾਈਆ ਗਿਆ ਹੈ। 20 ਸਾਲ ਪਹਿਲੇ ਰਿੰਗ ਰੋਡ ਕੱਢਿਆ ਗਿਆ ਸੀ। ਉਸ ਸਮੇਂ 166 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਕਾਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਟੈਕਸ ਲਗਾਇਆ ਗਿਆ ਸੀ।
ਪਰ ਵਿਰੋਧ ਕਰਨ ਤੋਂ ਬਾਅਦ ਉਹ ਟੈਕਸ ਨਹੀਂ ਲਾਇਆ ਗਿਆ ਸੀ। ਪਰ ਫਿਰ ਹੁਣ ਉਹ ਟੈਕਸ ਸਮੇਤ ਵਿਆਜ ਦੇ ਦੀ ਗੱਲ ਕਹਿ ਰਹੇ ਹਨ। ਸੱਤ ਸਾਲ ਤੋਂ ਇਹ ਲੋਕ ਵਿਰੋਧ ਕਰ ਰਹੇ ਹਨ। ਹੁਣ ਇਹ ਟੈਕਸ ਡੇਢ ਤੋਂ ਸਾਢੇ ਚਾਰ ਲੱਕ ਪ੍ਰਤੀ ਪਲਾਟ ਹੋ ਚੁੱਕਿਆ ਹੈ। ਪਰ ਕਾਲੋਨੀ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਹ ਪੂਰਾ ਖ਼ਰਚ ਪਹਿਲਾਂ ਹੀ ਦੇ ਚੁੱਕੇ ਹਨ, ਮਗਰ ਉਨ੍ਹਾਂ ਨੂੰ ਫਿਰ ਵੀ ਐਨ.ਓ.ਸੀ. ਨਹੀਂ ਦਿੱਤੀ ਜਾ ਰਹੀ ਹੈ।