ਨਵੀਂ ਦਿੱਲੀ : ਖ਼ੁਫ਼ੀਆ ਸੂਤਰਾਂ ਮੁਤਾਬਕ, ਅੱਤਵਾਦੀ ਦੇਸ਼ ਵਿੱਚ ਆਇਲ ਰਿਫ਼ਾਈਨਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਸਾਜ਼ਿਸ਼ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਖੁਫੀਆਂ ਏਜੰਸੀਆਂ ਨੇ ਇੱਕ ਫ਼ੋਨ ਕਾਲ ਰਿਕਾਰਡ ਕੀਤਾ।
ਜਦੋਂ ਖੁਫੀਆਂ ਏਜੰਸੀਆਂ ਨੂੰ ਇਹ ਪਤਾ ਚੱਲਿਆ ਕਿ ਸਰਜੀਕਲ ਸਟ੍ਰਾਈਕ ਦਾ ਬਦਲਾ ਲੈਣ ਦੇ ਲਈ ਅੱਤਵਾਦੀ ਆਇਲ ਰਿਫ਼ਾਈਨਰੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਇਨਪੁੱਟ ਤੋਂ ਬਾਅਦ ਜਿੱਥੇ-ਜਿੱਥੇ ਆਇਲ ਰਿਫ਼ਾਈਨਰੀ ਹੈ, ਉੱਥੇ-ਉੱਥੇ ਅਲਰਟ ਜਾਰੀ ਕੀਤਾ ਗਿਆ ਹੈ ਤੇ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਖ਼ੁਫ਼ੀਆ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਾਜਸਥਾਨ, ਪੰਜਾਬ, ਗੁਜਰਾਤ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਆਇਲ ਰਿਫ਼ਾਈਨਰੀ ਨਿਸ਼ਾਨੇ 'ਤੇ ਹਨ।
ਇਸ ਨੂੰ ਲੈ ਕੇ ਆਈ.ਬੀ. ਨੇ ਪੈਟਰੋਲੀਅਮ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੂੰ ਅਲਰਟ ਕੀਤਾ ਗਿਆ ਹੈ। ਇਸ ਖ਼ੁਫ਼ੀਆ ਜਾਣਕਾਰੀ ਤੋਂ ਬਾਅਦ ਇਨ੍ਹਾਂ ਮੰਤਰਾਲੇ ਨੇ ਸੁਰੱਖਿਆ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਖ਼ੁਫ਼ੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੈਬਾ ਹੈ।