ਮੁਕਤਸਰ 'ਚ ਅੱਜ 22 ਨਵੇਂ ਕੋਰੋਨਾ ਕੇਸ, ਜ਼ਿਲ੍ਹੇ 'ਚ 70 ਐਕਟਿਵ ਮਰੀਜ਼
ਏਬੀਪੀ ਸਾਂਝਾ | 08 Aug 2020 06:44 PM (IST)
ਜ਼ਿਲ੍ਹਾ ਮੁਕਸਤਰ ਸਾਹਿਬ 'ਚ ਅੱਜ ਕੋਰੋਨਾਵਾਇਰਸ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਨ੍ਹਾਂ ਵਿਚੋਂ 8 ਮਲੋਟ, 4 ਗਿਦੜ੍ਹਬਾਹਾ ਅਤੇ 10 ਸ੍ਰੀ ਮੁਕਤਸਰ ਸਾਹਿਬ ਦੇ ਹਨ।
ਮੁਕਤਸਰ: ਜ਼ਿਲ੍ਹਾ ਮੁਕਸਤਰ ਸਾਹਿਬ 'ਚ ਅੱਜ ਕੋਰੋਨਾਵਾਇਰਸ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਨ੍ਹਾਂ ਵਿਚੋਂ 8 ਮਲੋਟ, 4 ਗਿਦੜ੍ਹਬਾਹਾ ਅਤੇ 10 ਸ੍ਰੀ ਮੁਕਤਸਰ ਸਾਹਿਬ ਦੇ ਹਨ।ਹੁਣ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 70 ਹੋ ਗਈ ਹੈ।ਜ਼ਿਲ੍ਹੇ 'ਚ ਕੁੱਲ ਮਰੀਜ਼ਾਂ ਦੀ ਗੱਲ ਕਰੀਏ ਤਾਂ 305 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਹੁਣ ਤੱਕ 233 ਲੋਕ ਕੋਰੋਨਾ ਤੋਂ ਸਹਿਤਯਾਬ ਹੋ ਚੁੱਕੇ ਹਨ।ਇਥੇ ਦੋ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।