ਅਬੋਹਰ: ਅਬੋਹਰ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਇੱਕ ਸਰਕਾਰੀ ਬਿਲਡਿੰਗ ਨੂੰ ਦੇਹ ਵਪਾਰ ਦੇ ਅੱਡੇ ਵਜੋਂ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਦੀ ਇਸ ਬਿਲਡਿੰਗ ਨੂੰ ਪੈਲੇਸ ਦਾ ਰੂਪ ਦੇ ਕੇ ਇਸ ਨੂੰ ਠੇਕੇ 'ਤੇ ਦਿਤਾ ਗਿਆ ਹੈ। ਅੱਜ ਪੁਲਿਸ ਦੀ ਹੋਈ ਰੇਡ ਦੌਰਾਨ ਅਬੋਹਰ ਪੈਲਸ ਦੇ ਨਾਮ ਵਜੋਂ ਜਾਣੀ ਜਾਂਦੀ  ਇਸ ਬਿਲਡਿੰਗ ਦੇ ਉਪਰ ਵਾਲੇ ਹਿੱਸੇ 'ਚ ਬਣੇ ਕਮਰਿਆਂ 'ਚੋਂ 1 ਲੜਕੀ ਤੇ ਇੱਕ ਔਰਤ ਸਣੇ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।


ਇਸ ਦੌਰਾਨ ਅਪਤੀਜਨਕ ਚੀਜਾਂ ਵੀ ਬਰਾਮਦ ਹੋਈਆਂ ਹਨ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਇਮੋਰਲ ਟਰੈਫਿਕ ਪਰੀਵੇਂਸ਼ਨ ਐਕਟ ਦੀ ਧਾਰਾ 1956 ਦੇ ਸੈਕਸ਼ਨ 3,4,5,7 ਅਤੇ ਧਾਰਾ 188 ਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ 51 ਬੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।




ਪੁਲਿਸ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਪੈਲਸ 'ਚ ਦੇਹ ਵਪਾਰ ਦਾ ਕਾਰੋਬਾਰ ਚੱਲ ਰਿਹਾ ਸੀ। ਉਨ੍ਹਾਂ ਨੂੰ ਸੂਤਰਾਂ ਤੋਂ ਇਸ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਛਾਪੇਮਾਰੀ ਕਰਕੇ ਇਸ ਦਾ ਪਰਦਾਫਾਸ਼ ਕੀਤਾ। ਤੇ ਹੁਣ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।