ਚੰਡੀਗੜ੍ਹ: ਪੰਜਾਬ ਸਰਕਾਰ ਦੇ 24 ਆਈਏਐਸ ਅਧਿਕਾਰੀ ਵਿਸ਼ੇਸ਼ ਸਿਖਲਾਈ ਅਤੇ ਛੁੱਟੀ 'ਤੇ ਜਾ ਰਹੇ ਹਨ। ਵੱਖ-ਵੱਖ ਵਕਫ਼ੇ ਲਈ ਜਾਣ ਵਾਲੇ ਇਨ੍ਹਾਂ ਅਧਿਕਾਰੀਆਂ ਦੀ ਥਾਂ ਹਾਜ਼ਰ ਆਈਏਐਸ ਅਫ਼ਸਰ ਡਿਊਟੀ ਨਿਭਾਉਣਗੇ।

ਉਕਤ ਅਫ਼ਸਰਾਂ ਵਿੱਚੋਂ 19 ਆਈਏਐਸ ਅਧਿਕਾਰੀ ਐਲਬੀਐਸਐਨਏਏ, ਮਸੂਰੀ ਵਿੱਚ ਸਿਖਲਾਈ ਪ੍ਰਾਪਤੀ ਲਈ ਚੱਲੇ ਹਨ। ਫਗਵਾੜਾ ਦੀ ਵਧੀਕ ਡਿਪਟੀ ਕਮਿਸ਼ਨਰ ਬਬੀਤਾ ਦੋ ਦਿਨਾ ਲਈ ਆਈਐਸਬੀ ਹੈਦਰਾਬਾਦ ਸਿਖਲਾਈ ਲਈ ਜਾਣਗੇ। ਇਸ ਤੋਂ ਇਲਾਵਾ ਚਾਰ ਆਈਏਐਸ ਅਧਿਕਾਰੀਆਂ ਨੇ ਆਪਣੇ ਨਿੱਜੀ ਕੰਮਾਂ ਲਈ ਛੁੱਟੀਆਂ ਲਈਆਂ ਹਨ।

ਦੇਖੋ ਸੂਚੀ-