ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਿੱਚ ਕੁਝ ਕਮੀ ਆਈ ਹੈ। ਬੀਤੀ ਸ਼ਾਮ ਆਈ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 2914 ਜਣੇ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ, ਜਦਕਿ 59 ਲੋਕਾਂ ਦੀ ਮੌਤ ਦਰਜ ਹੋਈ ਹੈ। ਦੋਵੇਂ ਅੰਕੜੇ ਬੇਸ਼ੱਕ ਕੁਝ ਘਟੇ ਹਨ, ਪਰ ਇਸ ਨੂੰ ਰਾਹਤ ਦੇਣ ਵਾਲੀ ਖ਼ਬਰ ਨਹੀਂ ਆਖਿਆ ਜਾ ਸਕਦਾ।
ਜ਼ਰੂਰ ਪੜ੍ਹੋ: BJP ਵਿਧਾਇਕ ਦੇ 'ਕੁਟਾਪੇ' ਮਗਰੋਂ ਹਰਕਤ 'ਚ ਆਈ ਕੈਪਟਨ ਸਰਕਾਰ
ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਸਮੇਂ 24,143 ਲੋਕ ਕੋਵਿਡ-19 ਨਾਲ ਪੀੜਤ ਹਨ, ਜਦਕਿ ਕੁੱਲ ਕੇਸ 2,34,602 ਹਨ। ਇਨ੍ਹਾਂ ਵਿੱਚੋਂ 2,03,710 ਲੋਕ ਤੰਦਰੁਸਤ ਹੋ ਚੁੱਕੇ ਹਨ ਅਤੇ 6,749 ਲੋਕ ਕੋਵਿਡ-19 ਕਾਰਨ ਦਮ ਤੋੜ ਚੁੱਕੇ ਹਨ।
ਅੰਕੜਿਆਂ ਮੁਤਾਬਕ ਬੀਤੇ ਦਿਨ ਪੰਜਾਬ ਵਿੱਚ 2,583 ਮਰੀਜ਼ਾਂ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ, ਜੋ ਦੋ ਦਿਨ ਪਹਿਲਾਂ ਦੇ ਅੰਕੜੇ (2,155) ਤੋਂ ਕਾਫੀ ਵੱਧ ਹੈ। ਬੀਤੇ ਦਿਨ 22,572 ਨਮੂਨੇ ਲਏ ਗਏ, ਜਦਕਿ 34,342 ਟੈਸਟ ਪੂਰੇ ਕੀਤੇ ਜਾ ਚੁੱਕੇ ਹਨ।
ਵਿਸਥਾਰਤ ਰਿਪੋਰਟ: