ਜਲੰਧਰ: ਸੀ.ਆਈ.ਏ. ਸਟਾਫ ਨੇ ਅੱਜ ਤਿੰਨ ਹਥਿਆਰਬੰਦ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਦੋ ਪਿਸਤੌਲ, ਸੱਤ ਕਾਰਤੂਸ ਤੇ ਇੱਕ ਆਈ-10 ਕਾਰ ਬਰਾਮਦ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ, ਗਗਨਦੀਪ ਤੇ ਵਰਿੰਦਰ ਸਿੰਘ ਵਜੋਂ ਹੋਈ ਹੈ। ਇਨ੍ਹਾਂ 'ਤੇ ਪਹਿਲਾਂ ਹੀ ਕਈ ਕੇਸ ਦਰਜ ਹਨ। ਇਸ ਬਾਰੇ ਸੀ.ਆਈ.ਏ. ਸਟਾਫ ਦੇਹਾਤੀ ਦੇ ਐਸ.ਐਸ.ਪੀ. ਹਰਮੋਹਨ ਸਿੰਘ ਨੇ ਦੱਸਿਆ ਕਿ ਇਹ ਲੋਕ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਹਥਿਆਰ ਲੈ ਕੇ ਆਉਂਦੇ ਸਨ।
ਪੁਲਿਸ ਮੁਤਾਬਕ ਇਨ੍ਹਾਂ ਖਿਲਾਫ ਪੰਜ ਦੇ ਕਰੀਬ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਖਿਲਾਫ ਪਹਿਲਾਂ ਵੀ ਪੰਜ ਦੇ ਕਰੀਬ ਕੇਜ ਦਰਜ ਹਨ। ਮੇਰਠ ਵਿੱਚ ਵੀ ਇਨ੍ਹਾਂ ਖਿਲਾਫ ਪੜਤਾਲ ਚੱਲ ਰਹੀ ਹੈ। ਇਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਇੱਕ ਗੈਂਗ ਨਾਲ ਸਬੰਧਤ ਹਨ। ਇਨ੍ਹਾਂ ਨੇ ਦੂਜੇ ਗੈਂਗ ਤੋਂ ਖਤਰੇ ਕਰਕੇ ਹਥਿਆਰ ਰੱਖੇ ਹਨ।