ਜਲੰਧਰ: ਦੇਹਾਤ ਪੁਲਿਸ ਨੇ ਸ਼ੁੱਕਰਵਾਰ ਨੂੰ ਤਿੰਨ ਲੁਟੇਰੇ ਗ੍ਰਿਫਤਾਰ ਕੀਤੇ ਹਨ। ਇਹ ਉਹੀ ਮੁਲਜ਼ਮ ਹਨ ਜਿਨ੍ਹਾਂ ਨੇ ਬੀਤੀ 21 ਜੁਲਾਈ ਨੂੰ ਜਲੰਧਰ ਦੇ ਟਰਾਂਸਪੋਰਟ ਨਗਰ ਵਿੱਚ ਬਣੇ ਸ਼ਰਾਬ ਦੇ ਠੇਕੇ ਤੋਂ ਰਾਤ ਨੂੰ ਕੈਸ਼ ਲੁੱਟ ਲਿਆ ਸੀ। ਜਦੋਂ ਵਾਰਦਾਤ ਹੋਈ, ਉਸ ਦਿਨ ਏਡੀਜੀਪੀ ਲਾਅ ਐਂਡ ਆਰਡਰ ਵੀ ਸ਼ਹਿਰ 'ਚ ਸਨ। ਸਵੇਰੇ ਉਨ੍ਹਾਂ ਨੇ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ ਤੇ ਰਾਤ ਨੂੰ ਇਨ੍ਹਾਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।

ਜਲੰਧਰ ਦੇਹਾਤ ਦੀ ਪੁਲਿਸ ਇਨ੍ਹਾਂ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਵੱਡੀ ਕਾਮਯਾਬੀ ਮੰਨ ਰਹੀ ਹੈ। ਮੁਲਜ਼ਮਾਂ ਤੋਂ .62 ਤੇ 9 ਐਮਐਮ ਦਾ ਪਿਸਟਲ ਬਰਾਮਦ ਹੋਇਆ ਹੈ। ਚਾਰ ਮੁਲਜ਼ਮਾਂ 'ਚੋਂ ਪੁਲਿਸ ਨੇ ਤਿੰਨ ਗ੍ਰਿਫਤਾਰ ਕਰ ਲਏ ਹਨ। ਇਨ੍ਹਾਂ ਨੇ 21 ਜੁਲਾਈ ਨੂੰ ਵੱਡਾ ਡਾਕਾ ਮਾਰਿਆ ਸੀ।

ਮੁੱਖ ਮੁਲਜ਼ਮ ਪਿੰਕੂ, ਮੁਹੰਮਦ ਸਾਹਿਬ, ਜਵਾਹਰ ਰਾਏ ਪੁਲਿਸ ਗ੍ਰਿਫਤ 'ਚ ਆ ਚੁੱਕੇ ਹਨ। ਕ੍ਰਿਸ਼ਨਾ ਫਰਾਰ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਦੂਜੀ ਵਾਰਦਾਤ ਰੰਧਾਵਾ ਮਸੰਦਾ 'ਚ ਗੈਸ ਏਜੰਸੀ ਲੁੱਟ ਕੇ ਕੀਤੀ ਸੀ। ਗ੍ਰਿਫਤਾਰੀ ਤੋਂ ਬਾਅਦ ਦੋ ਪਲਸਰ ਵੀ ਬਰਾਮਦ ਹੋਏ। ਪਿਸਟਲ ਬਿਹਾਰ ਤੋਂ ਲੈ ਕੇ ਆਏ ਸਨ।