ਆਰਕੈਸਟਰਾ ਵਾਲਿਆਂ ਹੀ ਕੀਤਾ ਬਠਿੰਡਾ ਦੀ ਡਾਂਸਰ ਦਾ ਕਤਲ! ਟੋਟੇ ਕਰ ਸਿਰ ਕਿਤੇ ਤੇ ਧੜ ਕਿਤੇ ਸੁੱਟਿਆ
ਏਬੀਪੀ ਸਾਂਝਾ | 18 Apr 2019 06:55 PM (IST)
ਐਸਐਸਪੀ ਨੇ ਦੱਸਿਆ ਕਿ ਸਪਨਾ ਦੇ ਸਾਥੀਆਂ ਨੇ ਉਸ ਨੂੰ ਸ਼ਰਾਬ ਪਿਆ ਕਾਪੇ ਨਾਲ ਉਸ ਦਾ ਗਲ ਵੱਢ ਦਿੱਤਾ। ਲਾਸ਼ ਖੁਰਦ-ਬੁਰਦ ਕਰਨ ਲਈ ਇਨ੍ਹਾਂ ਨੇ ਸਪਨਾ ਦਾ ਸਿਰ ਸੂਏ ਵਿੱਚ ਸੁੱਟ ਦਿੱਤਾ ਤੇ ਧੜ ਤੋਂ ਕੱਪੜੇ ਉਤਾਰ ਕੇ ਨਾਲੇ ਵਿੱਚ ਸੁੱਟ ਦਿੱਤਾ।
ਬਠਿੰਡਾ: ਕੁਝ ਦਿਨ ਪਹਿਲਾਂ ਬਠਿੰਡਾ ਦੇ ਸਾਈਂ ਨਗਰ ਵਿੱਚ ਕੁੜੀ ਦੀ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੇ ਮ੍ਰਿਤਕਾ ਸਪਨਾ ਨਾਲ ਆਰਕੈਸਟਰਾ ਗਰੁੱਪ ਵਿੱਚ ਕੰਮ ਕਰਦੇ ਸਨ। ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਕਤਲ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਆਰਕੈਸਟਰਾ ਦਾ ਕੰਮ ਕਰਦੇ ਹਨ ਤੇ ਸਪਨਾ ਨੂੰ ਵੀ ਕੰਮਾਂ ਉਤੇ ਭੇਜਦੇ ਸੀ। ਪਿਛਲੇ ਦਿਨੀਂ ਇਨ੍ਹਾਂ ਦੀ ਪੈਸਿਆਂ ਦੇ ਲੈਣ-ਦੇਣ ਪਿੱਛੇ ਲੜਾਈ ਹੋਈ ਜਿਸ ਦੇ ਚੱਲਦਿਆਂ ਸਪਨਾ ਦਾ ਕਤਲ ਕਰ ਦਿੱਤਾ ਗਿਆ। ਐਸਐਸਪੀ ਨੇ ਦੱਸਿਆ ਕਿ ਸਪਨਾ ਦੇ ਸਾਥੀਆਂ ਨੇ ਉਸ ਨੂੰ ਸ਼ਰਾਬ ਪਿਆ ਕਾਪੇ ਨਾਲ ਉਸ ਦਾ ਗਲ ਵੱਢ ਦਿੱਤਾ। ਲਾਸ਼ ਖੁਰਦ-ਬੁਰਦ ਕਰਨ ਲਈ ਇਨ੍ਹਾਂ ਨੇ ਸਪਨਾ ਦਾ ਸਿਰ ਸੂਏ ਵਿੱਚ ਸੁੱਟ ਦਿੱਤਾ ਤੇ ਧੜ ਤੋਂ ਕੱਪੜੇ ਉਤਾਰ ਕੇ ਨਾਲੇ ਵਿੱਚ ਸੁੱਟ ਦਿੱਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਸਿਰ ਕਤਲ ਕੇਸ ਦਰਜ ਕਰ ਦਿੱਤਾ ਹੈ। ਸਪਨਾ ਦੇ ਪਿਤਾ ਰੇਸ਼ਮ ਦਾ ਕਹਿਣਾ ਹੈ ਕਿ ਉਸ ਦੀ ਧੀ ਨੂੰ ਕੁਝ ਸਮੇਂ ਪਹਿਲਾਂ ਪੂਜਾ ਨਾਂ ਦੀ ਔਰਤ ਘਰੋਂ ਲੈ ਗਈ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਸੇ ਨੇ ਹੀ ਸਪਨਾ ਨੂੰ ਨਸ਼ੇ ਦਾ ਆਦੀ ਬਣਾਇਆ ਤੇ ਉਸ ਨੂੰ ਗ਼ਲਤ ਕੰਮਾਂ ਵਿੱਚ ਵੀ ਭੇਜਦੇ ਸੀ। ਉਨ੍ਹਾਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ।