ਟੋਹਾਣਾ: ਸੜਕ ਹਾਦਸੇ ਵਿੱਚ ਤਿੰਨ ਸਕੇ ਭਰਾਵਾਂ ਦੀ ਮੌਤ ਹੋ ਗਈ। ਉਹ ਕੰਮ ਤੋਂ ਮੋਟਰਸਾਈਕਲ 'ਤੇ ਵਾਪਸ ਘਰ ਆ ਰਹੇ ਸੀ। ਉਨ੍ਹਾਂ ਦੀ ਲੱਕੜਾਂ ਨਾਲ ਭਰੀ ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਕਰਦੇ ਤਿੰਨ ਸਕੇ ਭਰਾਵਾਂ ਦੀ ਘਰ ਵਾਪਸ ਆਉਂਦੇ ਸਮੇਂ ਸੜਕ ਹਾਦਸੇ ’ਚ ਮੌਤ ਹੋ ਗਈ। ਉੱਪ ਮੰਡਲ ਰਤੀਆ ਦੇ ਪਿੰਡ ਹੰਸਪੁਰ ਦੇ ਵਸਨੀਕ ਤਿੰਨ ਸਕੇ ਭਰਾ ਕਾਲਾ, ਦੀਪਕ ਤੇ ਛਿੰਦਾ ਅਗਰੋਹਾ-ਬਰਵਾਲਾ ਵਿਚਾਲੇ ਸੜਕ ’ਤੇ ਪੈਂਦੇ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਕਰਦੇ ਸਨ।
ਉਹ ਕੰਮ ਖਤਮ ਹੋਣ ’ਤੇ ਵਾਪਸ ਘਰ ਆ ਰਹੇ ਸਨ ਕਿ ਰਾਹ ਵਿੱਚ ਲੱਕੜਾਂ ਨਾਲ ਭਰੀ ਟਰਾਲੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਤਿੰਨੇ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਸੜਕ ਹਾਦਸੇ 'ਚ ਤਿੰਨ ਸਕੇ ਭਰਾਵਾਂ ਦੀ ਮੌਤ
ਏਬੀਪੀ ਸਾਂਝਾ
Updated at:
27 Nov 2019 11:56 AM (IST)
ਸੜਕ ਹਾਦਸੇ ਵਿੱਚ ਤਿੰਨ ਸਕੇ ਭਰਾਵਾਂ ਦੀ ਮੌਤ ਹੋ ਗਈ। ਉਹ ਕੰਮ ਤੋਂ ਮੋਟਰਸਾਈਕਲ 'ਤੇ ਵਾਪਸ ਘਰ ਆ ਰਹੇ ਸੀ। ਉਨ੍ਹਾਂ ਦੀ ਲੱਕੜਾਂ ਨਾਲ ਭਰੀ ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ।
- - - - - - - - - Advertisement - - - - - - - - -