ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ ਵਿੱਚ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਾਰਨ ਤਿੰਨ ਜੀਆਂ ਦੀ ਮੌਕੇ ਤੇ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਕੱਲ ਦੇਰ ਰਾਤ ਵਾਪਰਿਆ ਜਦੋਂ ਗਰੀਬ ਪਰਿਵਾਰ ਆਪਣੇ ਕਮਰੇ 'ਚ ਸੁੱਤਾ ਪਿਆ ਸੀ।



ਕੱਲ੍ਹ ਰਾਤ ਚੱਲੀਆਂ ਤੇਜ਼ ਹਵਾਵਾਂ ਅਤੇ ਝੱਖੜ ਕਾਰਨ ਕਮਰੇ ਦੀ ਛੱਤ ਸੁੱਤੇ ਹੋਏ ਜੀਆਂ ਤੇ ਡਿੱਗ ਗਈ। ਮ੍ਰਿਤਕ ਦੀ ਪਛਾਣ ਸੁਨੀਤਾ ਦੇਵੀ (45) ਤੇ ਉਸ ਦਾ ਬੇਟਾ ਰਾਕੇਸ਼ ਕੁਮਾਰ (19) ਤੇ ਉਸ ਦੀ ਧੀ ਮਮਤਾ ਰਾਣੀ (23) ਵਜੋਂ ਹੋਈ ਹੈ। ਮ੍ਰਿਤਕਾਂ ਨੂੰ ਤਲਵੰਡੀ ਸਾਬੋ ਵਿਖੇ ਪੋਸਟ ਮਾਰਟਮ ਦੇ ਲਈ ਲਿਆਂਦਾ ਗਿਆ। ਤੁਹਾਨੂੰ ਦਸਦਇਏ ਕਿ ਸੁਨੀਤਾ ਦੇਵੀ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹੁਣ ਪਰਿਵਾਰ ਦੇ ਵਿੱਚ ਇੱਕ ਮੈਂਬਰ ਹੀ ਬੱਚਿਆ ਹੈ।



ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੀ ਮੰਗ ਹੈ ਕਿ ਸਰਕਾਰ ਮੀਂਹ ਨਾਲ ਹੋ ਰਿਹਾ ਨੁਕਸਾਨ ਦਾ ਸਹੀ ਤਰੀਕੇ ਨਾਲ ਸਰਵੇ ਕਰੇ ਤੇ ਜਿਸ ਦਾ ਜਿਨ੍ਹਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।