ਫਿਰੋਜ਼ਪੁਰ: ਜੀ ਹਾਂ, ਮਾਮਲਾ ਪੰਜਾਬ ਸੂਬੇ ਦੇ ਫਿਰੋਜ਼ਪੁਰ ਦਾ ਹੈ। ਜਿੱਥੇ ਵਿਆਹ ਦੇ ਪਹਿਲੇ ਹੀ ਦਿਨ ਸਹੁਰੇ ਘਰ ਆਈ ਲਾੜੀ ਨੇ ਨਸ਼ਾ ਨਾ ਮਿਲਣ ਕਰਕੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਉਸ ਨੇ ਆਪਣਾ ਚੂੜਾ ਲਾਹ ਦਿੱਤਾ ਤੇ ਚੀਕ-ਚਿਹਾੜਾ ਪਾ ਦਿੱਤਾ। ਇਹ ਸਭ ਵੇਖ ਉਸ ਦੇ ਪਰਿਵਾਰਕ ਮੈਂਬਰ ਪਹਿਲਾਂ ਤਾਂ ਘਬਰਾ ਗਏ ਪਰ ਕੁਝ ਦੇਰ ਬਾਅਦ ਉਸ ਨੂੰ ਨਸ਼ਾ ਛੁਡਾਉ ਕੇਂਦਰ ਲੈ ਜਾਇਆ ਗਿਆ।
ਇੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਲਿਖ ਕੇ ਦਿੱਤਾ ਕਿ ਇਹ ਨਸ਼ਾ ਕਰਦੀ ਹੈ ਤਾਂ ਹੋ ਉਹ ਇਸ ਵਿਆਹ ਨੂੰ ਖ਼ਤਮ ਕਰਨ 'ਚ ਮਦਦ ਹੋ ਸਕੇ। ਜਾਂਚ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਨਸ਼ੇੜੀ ਮਹਿਲਾ ਦੋ ਸਾਲ ਤੋਂ ਹੈਰੋਇਨ ਦਾ ਸੇਵਨ ਕਰ ਰਹੀ ਹੈ।
ਇਸ ਦੇ ਨਾਲ ਹੀ ਡਾਕਟਰ ਨੇ ਕੁੜੀ ਦੇ ਸੁਹਰਾ ਪਰਿਵਾਰ ਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਸ਼ੇ ਦਾ ਇਲਾਜ ਹੈ, ਉਹ ਇਸ ਵਿਆਹ ਨੂੰ ਖ਼ਤਮ ਨਾ ਕਰਨ। ਇਸ 'ਤੇ ਪੀੜਤ ਪਰਿਵਾਰ ਨੇ ਡਾਕਟਰ ਦੀ ਗੱਲ ਮੰਨੀ ਤੇ ਨਵ-ਵਿਆਹੁਤਾ ਨੂੰ ਦਵਾਈ ਦਵਾ ਘਰ ਲੈ ਗਏ।
'ਚਿੱਟੇ' ਦੀ ਆਦੀ ਨੂੰਹ ਨੇ ਪਾਇਆ ਭੜਥੂ, ਪਹਿਲੇ ਦਿਨ ਹੀ ਚੂੜਾ ਲਾਹ ਕੀਤਾ ਹੰਗਾਮਾ
ਏਬੀਪੀ ਸਾਂਝਾ
Updated at:
13 Mar 2020 12:45 PM (IST)
ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ੇ ਨੇ ਬੁਰੀ ਤਰ੍ਹਾਂ ਨਾਲ ਜਕੜ ਲਿਆ ਹੈ। ਇਸ ਦੀ ਗ੍ਰਿਫ਼ਤ 'ਚ ਪੰਜਾਬ ਦੇ ਮੁੰਡੇ ਹੀ ਨਹੀਂ ਕੁੜੀਆਂ ਵੀ ਫਸਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦਾ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ।
- - - - - - - - - Advertisement - - - - - - - - -