ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਸਟਾਕ ਮਾਰਕੀਟ 'ਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੈਂਸੇਕਸ 3000 ਅੰਕ ਡਿੱਗਣ ਤੋਂ ਬਾਅਦ ਕਾਰੋਬਾਰ ਇੱਕ ਘੰਟੇ ਲਈ ਬੰਦ ਕੀਤਾ ਗਿਆ ਹੈ। ਸੈਂਸੇਕਸ ਅਤੇ ਨਿਫਟੀ ਦੋਵਾਂ 'ਚ ਸਰਕਿਟ ਲਗਿਆ।


ਬੈਕਗ੍ਰਾਉਂਡ:

ਵੀਰਵਾਰ ਨੂੰ ਬਾਜ਼ਾਰ ਕਿਵੇਂ ਬੰਦ ਹੋਇਆ:



ਵੀਰਵਾਰ ਦੇ ਕਾਰੋਬਾਰ ਦੌਰਾਨ 30 ਸ਼ੇਅਰਾਂ ਵਾਲਾ ਬੀਐਸਸੀ ਸੈਂਸੇਕਸ 2919.26 ਅੰਕ ਯਾਨੀ 8.18% ਦੀ ਤੇਜ਼ੀ ਨਾਲ 32,778.14 ਅੰਕਾਂ ਦੀ ਤੇਜ਼ੀ ਨਾਲ ਬੰਦ ਹੋਇਆ। ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 868.25 ਅੰਕ ਯਾਨੀ 8.03 ਫੀਸਦੀ ਦੀ ਗਿਰਾਵਟ ਨਾਲ 9590.15 ਦੇ ਪੱਧਰ ‘ਤੇ ਬੰਦ ਹੋਇਆ ਹੈ। ਸੈਂਸੇਕਸ-ਨਿਫਟੀ ਦੇ ਸਾਰੇ ਸਟਾਕ ਲਾਲ ਨਿਸ਼ਾਨ 'ਤੇ ਬੰਦ ਹੋਏ ਅਤੇ ਸਾਰੇ ਸੂਚਕਾਂਕ ਵੀ 52-ਹਫਤੇ ਦੇ ਹੇਠਲੇ ਪੱਧਰ 'ਤੇ ਬੰਦ ਹੋਏ।



ਮਾਰਕੀਟ ਕੈਪ ਵਿੱਚ ਭਾਰੀ ਕਮੀ:

ਦਲਾਲ ਸਟ੍ਰੀਟ 'ਤੇ ਤਬਾਹੀ 'ਚ ਨਿਵੇਸ਼ਕਾਂ ਨੂੰ 9,15,113 ਕਰੋੜ ਰੁਪਏ ਦਾ ਘਾਟਾ ਪਿਆ ਅਤੇ ਬੀਐਸਈ ਦਾ ਕੁੱਲ ਬਾਜ਼ਾਰ ਪੂੰਜੀਕਰਣ ਬੁੱਧਵਾਰ ਨੂੰ ਕਾਰੋਬਾਰ ਦੇ ਅੰਤ 'ਤੇ 137 ਲੱਖ ਕਰੋੜ ਰੁਪਏ ਤੋਂ ਘੱਟ ਕੇ 127 ਲੱਖ ਕਰੋੜ ਰੁਪਏ ਰਹਿ ਗਿਆ ਸੀ।

ਬਾਜ਼ਾਰ 'ਚ ਇੰਨੀ ਭਾਰੀ ਗਿਰਾਵਟ ਕਿਉਂ ਆਈ:

ਮਾਹਰਾਂ ਮੁਤਾਬਕ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾਵਾਇਰਸ ਜਾਂ ਕੋਵਿਡ -19 ਨੂੰ ਮਹਾਂਮਾਰੀ ਵਜੋਂ ਐਲਾਨੇ ਜਾਣ ਤੋਂ ਬਾਅਦ ਵਿਸ਼ਵਵਿਆਪੀ ਆਰਥਿਕ ਮੰਦੀ ਦੇ ਡਰ ਕਾਰਨ ਵਿਸ਼ਵ ਭਰ ਦੇ ਸਟਾਕ ਬਾਜ਼ਾਰਾਂ ਵਿੱਚ ਗਿਰਾਵਟ ਆਈ ਹੈ ਅਤੇ ਘਰੇਲੂ ਬਜ਼ਾਰ 'ਤੇ ਵੀ ਇਸਦਾ ਬਹੁਤ ਮਾੜਾ ਪ੍ਰਭਾਵ ਪਿਆ ਹੈ।