ਲੁਧਿਆਣਾ ਨੇੜੇ ਖੜ੍ਹੇ ਟਰੱਕ ਵਿੱਚ ਵੱਜੀ ਬੱਸ, ਤਿੰਨ ਹਲਾਕ
ਏਬੀਪੀ ਸਾਂਝਾ | 12 Oct 2018 12:17 PM (IST)
ਲੁਧਿਆਣਾ: ਜਲੰਧਰ-ਲੁਧਿਆਣਾ ਕੌਮੀ ਸ਼ਾਹਰਾਹ 'ਤੇ ਬੱਸ ਤੇ ਟਰੱਕ ਦਰਮਿਆਨ ਟੱਕਰ ਹੋ ਜਾਣ ਕਾਰਨ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਦੁਰਘਟਨਾ ਤੋਂ ਬਾਅਦ ਬੱਸ ਚਾਲਕ ਫਰਾਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਗਗਨਦੀਪ ਟ੍ਰਾਂਸਪੋਰਟ ਕੰਪਨੀ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਅਤੇ ਫ਼ਿਲੌਰ ਕੋਲ ਹਾਈਵੇਅ 'ਤੇ ਖੜ੍ਹੇ ਟਰੱਕ ਨਾਲ ਟਕਰਾਅ ਗਈ। ਇਸ ਟੱਕਰ ਵਿੱਚ ਇੱਕ ਜੋੜਾ ਮਾਰਿਆ ਗਿਆ, ਜਦਕਿ ਉਨ੍ਹਾਂ ਦਾ ਬੱਚਾ ਸੁਰੱਖਿਅਤ ਹੈ। ਹਾਦਸੇ ਵਿੱਚ ਲੁਧਿਆਣਾ ਦੀ ਰਹਿਣ ਵਾਲੀ ਔਰਤ ਦੀ ਮੌਤ ਵੀ ਹੋਈ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੇ ਪੂਰੇ ਵੇਰਵਿਆਂ ਲਈ ਥੋੜ੍ਹੀ ਉਡੀਕ ਕਰੋ।