ਚੰਡੀਗੜ੍ਹ: ਪੰਜਾਬ ਕੈਬਿਨਟ ਤੋਂ ਬਾਹਰ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਕੌਮੀ ਕਾਰਜਕਾਰਨੀ ‘ਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਕਾਂਗਰਸ ਦੀ ਕੌਮੀ ਕਾਰਜਕਾਰਨੀ ‘ਚ ਸਿੱਧੂ ਸਣੇ ਤਿੰਨ ਹੋਰ ਚਿਹਰਿਆਂ ਨੂੰ ਥਾਂ ਮਿਲਣ ਦੀ ਚਰਚਾ ਹੈ। ਯਾਦ ਰਹੇ ਉਹ ਪਹਿਲਾਂ ਜਦੋਂ ਦਿੱਲੀ ਵਿੱਚ ਰਾਹੁਲ ਗਾਂਧੀ ਨੂੰ ਮਿਲੇ ਸੀ ਤਾਂ ਉਨ੍ਹਾਂ ਕੌਮੀ ਸਿਆਸਤ ‘ਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਹਾਲਾਤ ਬਦਲ ਗਏ ਹਨ। ਅਜਿਹੇ ‘ਚ ਸਿੱਧੂ ਕੌਮੀ ਕਾਰਨਕਾਰਨੀ ‘ਚ ਸ਼ਾਮਲ ਹੋਣ ਲਈ ਤਿਆਰ ਹੋ ਸਕਦੇ ਹਨ।


ਇਹ ਵੀ ਅਹਿਮ ਹੈ ਕਿ ਸਿੱਧੂ ਨੂੰ ਕਾਂਗਰਸ ‘ਚ ਲਿਆਉਣ ‘ਚ ਪ੍ਰਿਅੰਕਾ ਗਾਂਧੀ ਦਾ ਵੱਡਾ ਹੱਥ ਹੈ। ਕੈਪਟਨ ਵੱਲੋਂ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਸਿੱਧੂ ਪਹਿਲਾਂ ਰਾਹੁਲ ਤੇ ਪ੍ਰਿਅੰਕਾ ਨੂੰ ਮਿਲੇ ਸੀ। ਉਸ ਸਮੇਂ ਉਨ੍ਹਾਂ ਨੂੰ ਭੱਵਿਖ ‘ਚ ਵੱਡਾ ਅਹੁਦਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤਹਿਤ ਹੁਣ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲੇ ਸਕਦੀ ਹੈ। ਸਿੱਧੂ ਵੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਹੋ ਕੇ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਨ।

ਪਾਰਟੀ ਪਹਿਲਾਂ ਵੀ ਕੌਮੀ ਕਾਰਜਕਾਰਨੀ ਵਿੱਚ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਸ਼ਾਮਲ ਕਰ ਚੁੱਕੀ ਹੈ। ਇਨ੍ਹਾਂ ਵਿੱਚ ਸੁਨੀਲ ਜਾਖੜ, ਮਨਪ੍ਰੀਤ ਬਾਦਲ, ਬ੍ਰਹਮ ਮਹਿੰਦਰਾ, ਓਪੀ ਸੋਨੀ, ਸੁਖਜਿੰਦਰ ਰੰਧਾਵਾ ਸਣੇ ਕੁਝ ਹੋਰ ਨੇਤਾ ਮੌਜੂਦ ਹਨ।