ਤਰਨ ਤਾਰਨ 'ਚ ਇੱਕੋ ਪਰਿਵਾਰ ਦੇ 3 ਜੀਆਂ ਦਾ ਕਤਲ, ਛੋਟੀ ਬੱਚੀ 'ਤੇ ਵੀ ਹੋਇਆ ਹਮਲਾ
ਏਬੀਪੀ ਸਾਂਝਾ | 24 May 2019 07:05 PM (IST)
ਮ੍ਰਿਤਕਾਂ ਦੀ ਪਛਾਣ ਦਲਬੀਰ ਸਿੰਘ ਭੋਲਾ, ਉਸ ਦੀ ਪਤਨੀ ਬਲਬੀਰ ਕੌਰ ਤੇ ਉਨ੍ਹਾਂ ਦੀ 14 ਸਾਲਾ ਧੀ ਪਿੰਕੀ ਦੀਆਂ ਲਹੂ ਭਿੱਜੀਆਂ ਲਾਸ਼ਾਂ ਬਰਾਮਦ ਹੋਈਆਂ। ਤਿੰਨਾਂ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ।
ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਢੋਟੀਆਂ ਤੋਂ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਹਮਲਾਵਰਾਂ ਨੇ ਇੱਕ ਛੋਟੀ ਬੱਚੀ 'ਤੇ ਵੀ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਦਲਬੀਰ ਸਿੰਘ ਭੋਲਾ, ਉਸ ਦੀ ਪਤਨੀ ਬਲਬੀਰ ਕੌਰ ਤੇ ਉਨ੍ਹਾਂ ਦੀ 14 ਸਾਲਾ ਧੀ ਪਿੰਕੀ ਦੀਆਂ ਲਹੂ ਭਿੱਜੀਆਂ ਲਾਸ਼ਾਂ ਬਰਾਮਦ ਹੋਈਆਂ। ਤਿੰਨਾਂ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ। ਘਰ ਵਿੱਚੋਂ ਛੋਟੀ ਬੱਚੀ ਵੀ ਜ਼ਖ਼ਮੀ ਹਾਲਤ ਵਿੱਚ ਮਿਲੀ। ਥਾਣਾ ਸਰਹਾਲੀ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।