ਫ਼ਰੀਦਕੋਟ: ਕੋਟਕਪੂਰਾ ਬਠਿੰਡਾ ਕੌਮੀ ਮਾਰਗ 'ਤੇ ਚਾਰ ਨੌਜਵਾਨਾਂ ਦੀ ਕਾਰ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਜ਼ਖ਼ਮੀ ਹੈ। ਮ੍ਰਿਤਕਾਂ ਵਿੱਚ ਟਰਾਲੀ 'ਤੇ ਬੈਠਾ ਇੱਕ ਵਿਅਕਤੀ ਵੀ ਸ਼ਾਮਲ ਹੈ।

ਹਾਦਸੇ ਤੋਂ ਵੀ ਦਰਦਨਾਕ ਇਹ ਗੱਲ ਹੈ ਕਿ ਮ੍ਰਿਤਕਾਂ ਵਿੱਚ ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਵੀ ਸ਼ਾਮਲ ਸੀ, ਜਿਸ ਦਾ ਆਉਣ ਵਾਲੀ 23 ਤਾਰੀਖ਼ ਨੂੰ ਵਿਆਹ ਸੀ। ਤਿੰਨੇ ਕਾਰ ਸਵਾਰ ਉਸੇ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਸਨ।

ਬਠਿੰਡਾ ਤੋਂ ਕੋਟਕਪੂਰਾ ਵੱਲ ਆ ਰਹੀ ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਗਏ ਤੇ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨਾਲ ਟਕਰਾਅ ਗਈ। ਟੱਕਰ ਕਾਰਨ ਟਰਾਲੀ 'ਤੇ ਬੈਠਾ ਇੱਕ ਵਿਅਕਤੀ ਡਿੱਗ ਪਿਆ ਅਤੇ ਟਰਾਲੀ ਦੇ ਪਿਛਲੇ ਟਾਇਰ ਹੇਠਾਂ ਆ ਗਿਆ।