ਅੰਮ੍ਰਿਤਸਰ: ਭਾਰਤ ਪਾਕਿਸਤਾਨ ਅਟਾਰੀ-ਵਾਹਗਾ ਸਰਹੱਦ ਰਾਹੀਂ ਹੈਰੋਇਨ ਦੀ ਬੇਹੱਦ ਵੱਡੀ ਖੇਪ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ। ਹੁਣ ਤਕ ਨਸ਼ੇ ਦੀ ਇਸ ਖੇਪ ਵਿੱਚ ਹੁਣ ਤਕ 30 ਪੈਕੇਟ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਹਾਲੇ ਵੀ ਚੈਕਿੰਗ ਜਾਰੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇੱਕ ਕਿੱਲੋ ਹੈਰੋਇਨ ਦੀ ਕੀਮਤ ਤਕਰੀਬਨ ਪੰਜ ਕਰੋੜ ਰੁਪਏ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸਰਹੱਦ 'ਤੇ ਬਣੀ ਇੰਟੀਗ੍ਰੇਟਿਡ ਚੈੱਕ ਪੋਸਟ (ICP) 'ਤੇ ਪਾਕਿਸਤਾਨ ਤੋਂ ਟਰੱਕਾਂ ਵਿੱਚ ਆਏ ਸਮਾਨ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਵੀਰਵਾਰ ਨੂੰ ਪਾਕਿਸਤਾਨ ਤੋਂ ਆਏ ਨਮਕ ਦੇ ਟੱਰਕ ਵਿੱਚੋਂ 30 ਪੈਕੇਟ ਹੈਰੋਇਨ ਦੇ ਮਿਲੇ ਹਨ। ਟਰੱਕ ਵਿੱਚ 600 ਬੋਰੀ ਨਮਕ ਲੱਦਿਆ ਹੋਇਆ ਸੀ, ਜਿਸ ਵਿੱਚ ਇਹ ਨਸ਼ਾ ਲੁਕੋ ਕੇ ਰੱਖਿਆ ਹੋਇਆ ਸੀ।
ਸੂਤਰਾਂ ਦੀ ਮੰਨੀਏ ਤਾਂ ਹਾਲੇ ਹੋਰ ਵੀ ਹੈਰੋਇਨ ਮਿਲ ਸਕਦੀ ਹੈ। ਤਲਾਸ਼ੀ ਲੈ ਰਹੇ ਭਾਰਤੀ ਕਸਟਮ ਤੇ ਹੋਰ ਸੁਰੱਖਿਆ ਅਧਿਕਾਰੀਆਂ ਨੂੰ ਰਾਤ 12 ਵਜੇ ਤੋਂ ਵੀ ਵੱਧ ਦਾ ਸਮਾਂ ਲੱਗ ਸਕਦਾ ਹੈ। ਪਾਕਿਸਤਾਨ ਤੋਂ ਤਰਜੀਹੀ ਮੁਲਕ ਦਾ ਦਰਜਾ ਖੋਹਣ ਮਗਰੋਂ ਭਾਰਤ ਨੇ ਵਪਾਰ ਕਾਫੀ ਘਟਾ ਦਿੱਤਾ ਹੈ, ਪਰ ਕੁਝ ਸਮਾਨ ਦੀ ਦਰਾਮਦਗੀ ਜਾਰੀ ਹੈ।
ਨਮਕ 'ਚ ਲੁਕੋ ਕੇ ਪਾਕਿਸਤਾਨੋਂ ਭਾਰਤ ਭੇਜਿਆ 150 ਕਰੋੜ ਤੋਂ ਵੱਧ ਦਾ ਚਿੱਟਾ, ਤਲਾਸ਼ੀ ਜਾਰੀ
ਏਬੀਪੀ ਸਾਂਝਾ
Updated at:
29 Jun 2019 07:58 PM (IST)
ਸਰਹੱਦ 'ਤੇ ਬਣੀ ਇੰਟੀਗ੍ਰੇਟਿਡ ਚੈੱਕ ਪੋਸਟ (ICP) 'ਤੇ ਪਾਕਿਸਤਾਨ ਤੋਂ ਟਰੱਕਾਂ ਵਿੱਚ ਆਏ ਸਮਾਨ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਵੀਰਵਾਰ ਨੂੰ ਪਾਕਿਸਤਾਨ ਤੋਂ ਆਏ ਨਮਕ ਦੇ ਟੱਰਕ ਵਿੱਚੋਂ 30 ਪੈਕੇਟ ਹੈਰੋਇਨ ਦੇ ਮਿਲੇ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -