ਉਨਾ: ਪੰਜਾਬ ਦੇ ਅਬੋਹਰ ਤੋਂ ਹਿਮਾਚਲ ਪ੍ਰਦੇਸ਼ ਗਏ 30 ਸ਼ਰਧਾਲੂਆਂ ਨਾਲ ਭਰੀ ਬੱਸ ਅੰਬ ਥਾਣਾ ਅਧੀਨ ਬਾਬਾ ਪਿੰਡੀ ਦਾਸ ਮੋੜ ਨੇੜੇ ਖਾਈ ‘ਚ ਡਿੱਗ ਗਈ। ਚਾਲਕ ਦਾ ਬੱਸ ਤੋਂ ਕੰਟਰੋਲ ਖੋ ਗਿਆ ਜਿਸ ਕਰਕੇ ਹਾਦਸਾ ਵਾਪਰਿਆ। ਹਾਦਸੇ ‘ਚ ਕਰੀਬ ਦੋ ਦਰਜਨ ਸ਼ਰਧਾਲੂ ਜ਼ਖ਼ਮੀ ਹੋਏ ਹਨ ਜਿਨ੍ਹਾਂ ‘ਚ ਦੋ ਦੀ ਹਾਲਤ ਗੰਭੀਰ ਹੈ। ਇੱਕ ਦਰਜਨ ਜ਼ਖ਼ਮੀਆਂ ਨੂੰ ਊਨਾ ਰੈਫਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ‘ਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਮਿਲੀ। ਜ਼ਖ਼ਮੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਇਹ ਸ਼ਰਧਾਲੂ ਮੈੜੀ ਵਿੱਚ ਸਥਿਤ ਬਾਬਾ ਵਡਭਾਗ ਸਿੰਘ ਗੁਦਰੁਆਰੇ ਦੇ ਦਰਸ਼ਨ ਕਰਕੇ ਵਾਪਸੀ ਕਰ ਰਹੇ ਸੀ ਜਦੋਂ ਬਾਬਾ ਪਿੰਡੀ ਮੋੜ ‘ਤੇ ਬੱਸ ਹਾਦਸਾਗ੍ਰਸਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਐਸਡੀਐਮ ਵੀ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ। ਮੌਕੇ ‘ਤੇ ਪਹੁੰਚੇ ਡੀਐਸਪੀ ਨੇ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਪੰਜਾਬ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਪਲਟੀ ਬੱਸ, 24 ਜ਼ਖ਼ਮੀ
ਏਬੀਪੀ ਸਾਂਝਾ
Updated at:
16 Aug 2019 12:02 PM (IST)
ਪੰਜਾਬ ਦੇ ਅਬੋਹਰ ਤੋਂ ਹਿਮਾਚਲ ਪ੍ਰਦੇਸ਼ ਗਏ 30 ਸ਼ਰਧਾਲੂਆਂ ਨਾਲ ਭਰੀ ਬੱਸ ਅੰਬ ਥਾਣਾ ਅਧੀਨ ਬਾਬਾ ਪਿੰਡੀ ਦਾਸ ਮੋੜ ਨੇੜੇ ਖਾਈ ‘ਚ ਡਿੱਗ ਗਈ। ਚਾਲਕ ਦਾ ਬੱਸ ਤੋਂ ਕੰਟਰੋਲ ਖੋ ਗਿਆ ਜਿਸ ਕਰਕੇ ਹਾਦਸਾ ਵਾਪਰਿਆ।
- - - - - - - - - Advertisement - - - - - - - - -