ਪੰਜਾਬ ਦੇ 30 ਖਿਡਾਰੀ ਅੱਜ ਕਰਨਗੇ ਰਾਸ਼ਟਰਪਤੀ ਨੂੰ ਐਵਾਰਡ ਵਾਪਸ
ਏਬੀਪੀ ਸਾਂਝਾ | 06 Dec 2020 10:59 AM (IST)
ਕਿਸਾਨਾਂ ਦੇ ਅੰਦੋਲਨ ਹਰ ਪਾਸਿਓਂ ਹਮਾਇਤ ਮਿਲ ਰਹੀ ਹੈ। ਅੱਜ 30 ਦੇ ਕਰੀਬ ਖਿਡਾਰੀ ਆਪਣੇ ਕੌਮੀ ਐਵਾਰਡ ਰਾਸ਼ਟਰਪਤੀ ਨੂੰ ਮੋੜਨਗੇ। ਇਹ ਖਿਡਾਰੀ ਕੱਲ੍ਹ ਹੀ ਦਿੱਲੀ ਰਵਾਨਾ ਹੋ ਗਏ ਸੀ।
ਚੰਡੀਗੜ੍ਹ: ਕਿਸਾਨਾਂ ਦੇ ਅੰਦੋਲਨ ਹਰ ਪਾਸਿਓਂ ਹਮਾਇਤ ਮਿਲ ਰਹੀ ਹੈ। ਅੱਜ 30 ਦੇ ਕਰੀਬ ਖਿਡਾਰੀ ਆਪਣੇ ਕੌਮੀ ਐਵਾਰਡ ਰਾਸ਼ਟਰਪਤੀ ਨੂੰ ਮੋੜਨਗੇ। ਇਹ ਖਿਡਾਰੀ ਕੱਲ੍ਹ ਹੀ ਦਿੱਲੀ ਰਵਾਨਾ ਹੋ ਗਏ ਸੀ। ਉਹ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੇ ਐਵਾਰਡ ਵਾਪਸ ਕਰਨਗੇ। ਖਿਡਾਰੀਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦੇਣਗੇ। ਪਦਮਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਐਵਾਰਡ ਵਾਪਸ ਕਰਨ ਲਈ ਪੰਜਾਬ ਦੇ 30 ਖਿਡਾਰੀ ਦਿੱਲੀ ਪੁੱਜੇ ਹਨ, ਜਦਕਿ ਹਰਿਆਣਾ ਦੇ ਖਿਡਾਰੀਆਂ ਨੇ ਵੱਖਰੇ ਤੌਰ ’ਤੇ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ। ਇਨ੍ਹਾਂ ਖਿਡਾਰੀਆਂ ਵਿੱਚ ਗੋਲਡਨ ਗਰਲ ਦੇ ਤੌਰ ’ਤੇ ਜਾਣੀ ਜਾਂਦੀ ਰਾਜਬੀਰ ਕੌਰ ਤੇ ਉਸ ਦਾ ਪਤੀ ਗੁਰਮੇਲ ਸਿੰਘ, ਤਾਰਾ ਸਿੰਘ ਵੇਟਲਿਫਟਰ, ਰਣਧੀਰ ਸਿੰਘ, ਅਜੀਤ ਸਿੰਘ, ਮੁੱਕੇਬਾਜ਼ ਜੈਪਾਲ ਸਿੰਘ ਸ਼ਾਮਲ ਸਨ। ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਮੁੱਕੇਬਾਜ਼ੀ ਵਿੱਚ ਪਦਮਸ੍ਰੀ ਤੇ ਅਰਜਨ ਐਵਾਰਡ ਪ੍ਰਾਪਤ ਕਰਨ ਵਾਲੇ ਕੌਰ ਸਿੰਘ ਵੀ ਆਪਣੀ ਬਜ਼ੁਰਗ ਅਵਸਥਾ ਦੀ ਪ੍ਰਵਾਹ ਨਾ ਕਰਦਿਆਂ ਦਿੱਲੀ ਜਾਣ ਵਾਲੇ ਕਾਫ਼ਲੇ ਦਾ ਹਿੱਸਾ ਬਣੇ।