ਚੰਡੀਗੜ੍ਹ: 'ਫਾਈਬਰ ਆਪਟਿਕਸ' ਦੇ ਪਿਤਾ' ਵਜੋਂ ਜਾਣੇ ਜਾਂਦੇ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਇਸ ਦੁਨੀਆਂ ਚ ਨਹੀਂ ਰਹੇ। 94 ਸਾਲਾ ਕਪਾਨੀ ਨੇ ਸ਼ੁੱਕਰਵਾਰ ਇਸ ਦੁਨੀਆਂ ਨੂੰ ਅਲਵਿਦਾ ਕਿਹਾ। ਡਾਕਟਰ ਨਰਿੰਦਰ ਸਿੰਘ ਕਪਾਨੀ ਦੁਨੀਆਂ ਦੇ 10 ਸਭ ਤੋਂ ਪ੍ਰਸਿੱਧ ਸਿੱਖਾਂ ਵਿਚੋਂ ਇਕ ਸਨ। ਫੌਰਚਿਊਨ ਮੈਗਜ਼ੀਨ ਨੇ ਉਨ੍ਹਾਂ ਨੂੰ “ਅਨਸੰਗ ਹੀਰੋਜ਼” ਵਜੋਂ ਨਾਮਜ਼ਦ ਕੀਤਾ ਸੀ ਅਤੇ 22 ਨਵੰਬਰ, 1999 ਦੇ ਅੰਕ ਵਿਚ ਸਦੀ ਦਾ ਬਿਜ਼ਨੈੱਸਮੈਨ ਦੱਸਿਆ ਸੀ।


ਨਰਿੰਦਰ ਸਿੰਘ ਕਪਾਨੀ ਦਾ ਜਨਮ ਮੋਗਾ 'ਚ ਹੋਇਆ। ਉਨ੍ਹਾਂ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਲੰਡਨ ਦੇ ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨੋਲੋਜੀ ਵਿੱਚ ਆਪਟਿਕਸ ਵਿੱਚ ਤਕਨੀਕੀ ਪੜ੍ਹਾਈ ਕੀਤੀ। ਅਖੀਰ ਵਿੱਚ, ਉਸਨੇ ਆਪਣੀ ਡਾਕਟਰੇਟ ਲੰਡਨ ਯੂਨੀਵਰਸਿਟੀ ਤੋਂ 1955 ਵਿੱਚ ਪ੍ਰਾਪਤ ਕੀਤੀ।


ਕਿਸਾਨ ਅੰਦੋਲਨ ਦੇ ਹੱਕ 'ਚ ਸੰਯੁਕਤ ਰਾਸ਼ਟਰ, ਸ਼ਾਂਤੀ ਨਾਲ ਰੋਸ ਪ੍ਰਗਟਾਉਣ ਦਾ ਪੂਰਿਆ ਪੱਖ


ਡਾ. ਕਪਾਨੀ ਦੇ ਨਾਂਅ ਫਾਈਬਰ ਆਪਟਿਕ ਸੰਚਾਰ, ਲੇਜ਼ਰ, ਬਾਇਓ-ਮੈਡੀਕਲ ਉਪਕਰਣ, ਸੂਰਜੀ ਊਰਜਾ ਅਤੇ ਪ੍ਰਦੂਸ਼ਣ ਨਿਗਰਾਨੀ ਸਣੇ 100 ਤੋਂ ਵੱਧ ਪੇਟੈਂਟ ਹਨ। ਉਹ ਯੂਐਸ ਨੈਸ਼ਨਲ ਇਨਵੈਂਟਸ ਕਾਉਂਸਲ ਦਾ ਮੈਂਬਰ ਬਣੇ।


ਡਾ.ਕਪਾਨੀ ਨੂੰ ਉਨ੍ਹਾਂ ਦੀ ਵਿਲੱਖਣ ਪ੍ਰਾਪਤੀ ਲਈ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਨੇ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਸਿੱਖ ਚੇਅਰਾਂ ਸਥਾਪਿਤ ਕਰਵਾਈਆਂ ਅਤੇ ਸਨਫਰੈਂਸਿਸਕੋ ਦੇ ਏਸ਼ੀਅਨ ਕਲਾ ਅਜਾਇਬਘਰ ਵਿੱਚ ਸਿੱਖ ਕਲਾ ਪ੍ਰਦਰਸ਼ਨੀ ਲਵਾਈ।


ਹਰਸਿਮਰਤ ਬਾਦਲ ਪੀਜੀਆਈ 'ਚ ਦਾਖਲ, ਐਮਰਜੈਂਸੀ ਵਾਰਡ 'ਚ ਰੱਖਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ