ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਨਸ਼ੇ ਦੇ ਕਾਰੋਬਾਰ ਨੂੰ ਅਜੇ ਤਕ ਠੱਲ੍ਹ ਨਹੀਂ ਪੈ ਸਕੀ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਚਾਰ ਹਫ਼ਤਿਆਂ 'ਚ ਪੰਜਾਬ ਨਸ਼ਾ ਮੁਕਤ ਹੋਵੇਗਾ ਪਰ ਹਾਲਾਤ ਕੀ ਹਨ ਇਸ ਦਾ ਅੰਦਾਜ਼ਾ ਤਾਜ਼ਾ ਵਾਪਰੀ ਘਟਨਾ ਤੋਂ ਲਾਇਆ ਜਾ ਸਕਦਾ ਹੈ।


ਪੰਜਾਬ 'ਚ ਗੈਰ ਕਾਨੂੰਨੀ ਨਸ਼ੇ ਦਾ ਕਾਰੋਬਾਰ ਤਿੰਨ ਹਜ਼ਾਰ ਕਰੋੜ ਰੁਪਏ ਦੇ ਆਸਪਾਸ ਪਹੁੰਚ ਚੁੱਕਾ ਹੈ। ਇਸ ਤੋਂ ਇਲਾਵਾ ਬੀਤੇ ਕੁਝ ਦਿਨਾਂ 'ਚ ਡਰੱਗਜ਼ ਦੇ ਕਾਰੋਬਾਰ 'ਚ ਅੱਤਵਾਦੀਆਂ ਦੀਆਂ ਸਰਗਰਮੀਆਂ ਸਾਹਮਣੇ ਆਉਣ ਤੋਂ ਬਾਅਦ ਇਹ ਪਤਾ ਲੱਗਣ ਲੱਗਾ ਕਿ ਪੰਜਾਬ ਰਾਹੀਂ ਦੇਸ਼ 'ਚ ਅੱਤਵਾਦੀਆਂ ਤਕ ਡਰੱਗ ਕਾਰੋਬਾਰ ਜ਼ਰੀਏ ਫੰਡਿੰਗ ਪਹੁੰਚਾਈ ਜਾ ਰਹੀ ਹੈ।


ਨਜਾਇਜ਼ ਸ਼ਰਾਬ ਨਾਲ ਇਸ ਤਰ੍ਹਾਂ ਬਣਾਇਆ ਕਰੋੜਾਂ ਦਾ ਸਾਮਰਾਜ, ਕਦੇ ਰਛਪਾਲ ਕਰਦਾ ਸੀ ਟਰੱਕ ਡਰਾਇਵਰੀ


ਪੰਜਾਬ 'ਚ 550 ਤੋਂ ਵੱਧ ਸ਼ਰਾਬ ਦੇ ਵੱਡੇ ਤਸਕਰ! ਇੰਟੈਲੀਜੈਂਸ ਵੱਲੋਂ ਨਾਂ-ਪਤੇ ਦਾ ਖੁਲਾਸਾ, ਫਿਰ ਵੀ ਨਹੀਂ ਹੋਈ ਕਾਰਵਾਈ


ਸਾਲ 2017 'ਚ ਹੋਈਆਂ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਮੁੱਦੇ ਨੂੰ ਆਧਾਰ ਬਣਾ ਕੇ ਚੋਣ ਲੜੀ ਸੀ ਪਰ ਹਾਲਾਤ ਜਿਉਂ ਦੇ ਤਿਉਂ ਹਨ। ਇਹ ਵੀ ਕਿਹਾ ਜਾਂਦਾ ਕਿ ਪੰਜਾਬ 'ਚ ਨਸ਼ਿਆਂ ਦਾ ਕਾਰੋਬਾਰ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਆਬਕਾਰੀ ਐਕਟ ਕਮਜ਼ੋਰ ਹੋਣ ਕਾਰਨ ਨਸ਼ਾ ਤਸਕਰਾਂ 'ਚ ਕੋਈ ਬਹੁਤਾ ਡਰ ਨਹੀਂ। ਦਰਅਸਲ ਆਬਕਾਰੀ ਐਕਟ 'ਚ ਨਸ਼ੇ ਦੇ ਕਾਰੋਬਾਰ 'ਤੇ ਸਜ਼ਾ ਦਾ ਸਖ਼ਤ ਪ੍ਰਾਵਧਾਨ ਨਹੀਂ।


ਜਿਨ੍ਹਾਂ ਲੋਕਾਂ 'ਤੇ ਮੁਕੱਦਮੇ ਦਰਜ ਹੁੰਦੇ ਹਨ ਰੋਜ਼ ਵਾਂਗ 4-5 ਜ਼ਮਾਨਤ 'ਤੇ ਰਿਹਾਅ ਹੋ ਜਾਂਦੇ ਹਨ। ਇਸ ਤੋਂ ਇਲਾਵਾ ਆਬਕਾਰੀ ਐਕਟ 'ਚ ਸਜ਼ਾ ਦਾ ਪ੍ਰਾਵਧਾਨ ਸਿਰਫ਼ ਤਿੰਨ ਸਾਲ ਜਾਂ ਇਕ ਲੱਖ ਰੁਪਏ ਜ਼ੁਰਮਾਨਾ ਹੈ।


ਕੈਪਟਨ ਪਹਿਲੀ ਵਾਰ ਕੇਜਰੀਵਾਲ ਨੂੰ ਬੋਲੇ ਇੰਨਾ ਖਰਵਾ, ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਇਹ ਨਸੀਹਤ

ਕੈਪਟਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਅਧਿਕਾਰੀ, ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੇ ਕੀਤਾ ਖ਼ੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ