ਸ੍ਰੀ ਮੁਕਤਸਰ ਸਾਹਿਬ: 2 ਦਸੰਬਰ 2019 ਨੂੰ ਮਲੋਟ ਵਿਖੇ ਮਨਪਰੀਤ ਮੰਨਾ ਨਾਮ ਦੇ ਨੋਜਵਾਨ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ 4 ਹੋਰ ਦੋਸੀਆਂ ਨੂੰ ਨਾਮਜਦ ਕੀਤਾ ਹੈ । ਇਸ ਕੇਸ 'ਚ ਪੁਲਿਸ ਨੇ ਗੈੰਗਸਟਰ ਲਾਰੇੰਸ ਬਿਸ਼ਨੋਈ ਨੂੰ ਰਾਜਸਥਾਨ ਤੋ ਪਰੋਡਕਸ਼ਨ ਵਰੰਟ ਤੇ ਲਿਆਂਦਾ ਸੀ। ਜਿਸ ਤੋ ਬਾਅਦ ਪੁੱਛਗਿਛ ਦੌਰਾਨ ਇਨ੍ਹਾਂ ਚਾਰ ਦੋਸੀਆਂ ਦੇ ਨਾਮ ਦਾ ਖੁਲਾਸਾ ਬਿਸ਼ਨੋਈ ਨੇ ਕੀਤਾ।
ਲਾਰੈਂਸ ਬਿਸ਼ਨੋਈ ਨੇ ਮੰਨਿਆ ਕਿ ਮਿਤੀ 2 ਦਸੰਬਰ 2019 ਨੂੰ ਜਿਮਨੇਸ਼ਨ ਸਕਾਈ ਮਾਲ ਮਲੋਟ ਵਿਖੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਮਲੋਟ ਦਾ ਕਤਲ ਹੋਇਆ ।ਇਹ ਵਾਰਦਾਤ ਉਸ ਨੇ ਹੀ ਆਪਣੇ ਸਾਥੀਆਂ ਰਾਂਹੀ ਕਰਵਾਈ ਹੈ ਕਿਉਂਕਿ ਉਸ ਦਾ ਸਾਥੀ ਅੰਕਿਤ ਭਾਦੂ ਕੁਝ ਮੁਕੱਦਮਿਆਂ ਵਿੱਚ ਭਗੌੜਾ ਸੀ। ਇਸ ਕਰਕੇ ਉਹਨਾ ਨੂੰ ਸ਼ੱਕ ਸੀ ਕਿ ਅੰਕਿਤ ਭਾਦੂ ਦਾ ਅਨਕਾਊਂਟਰ ਮਨਪ੍ਰੀਤ ਸਿੰਘ ਉਰਫ ਮੰਨਾ ਨੇ ਮੁਖਬਰੀ ਕਰਕੇ ਕਰਵਾਇਆ ਹੈ।
ਲਾਰੈਂਸ ਬਿਸ਼ਨੋਈ ਦੇ ਕਹਿਣ ਤੇ ਉਸਦੇ ਸਾਥੀਆਂ ਕਪਿੱਲ, ਰਾਹੁਲ, ਰਾਜਨ ਅਤੇ ਰਾਜੇਸ਼ ਉਰਫ ਟਾਂਡਾ ਨੇ ਮਿਤੀ 02.12.19 ਮਨਪ੍ਰੀਤ ਸਿੰਘ ਉਰਫ ਮੰਨਾ ਦਾ ਕਤਲ ਕਰ ਦਿੱਤਾ ਅਤੇ ਇਸ ਦੀ ਇਤਲਾਹ ਆਪਣੇ ਗਿਰੋਹ ਦੇ ਸਰਗਨਾ ਲਾਰੈਂਸ ਬਿਸ਼ਨੋਈ ਨੂੰ ਦਿੱਤੀ। ਇਹਨਾ ਨੂੰ ਵਾਰਦਾਤ ਕਰਨ ਤੋਂ ਪਹਿਲਾਂ ਰੋਹਿਤ ਗੋਦਾਰਾ ਬੀਕਾਨੇਰ ਨੇ ਹਥਿਆਰਾਂ ਦਾ ਪ੍ਰਬੰਧ ਕਰਕੇ ਦਿੱਤਾ ਸੀ।
ਨਾਮਜਦ ਦੋਸ਼ੀ ਰੋਹਿਤ ਗੋਦਾਰਾ ਉਰਫ ਰਾਹੁਤ ਰਾਮ ਨੂੰ ਕੇਂਦਰੀ ਜੇਲ ਚੁਰੂ (ਰਾਜਸਥਾਨ) ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਪੁੱਛਗਿੱਛ ਦੌਰਾਨ ਰੋਹਿਤ ਗੋਦਾਰਾ ਉਰਫ ਰਾਹੁਤ ਪਾਸੋਂ ਵਾਰਦਾਤ ਸਮੇਂ ਵਰਤੇ ਗਏ ਹਥਿਆਰਾਂ ਵਿੱਚੋਂ ਤਿੰਨ ਪਿਸਟਲ 9 ਮੈਗਜੀਨ ਅਤੇ 15 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਪੁਲਿਸ ਤਫਤੀਸ਼ ਜਾਰੀ ਹੈ। ਤਫਤੀਸ਼ ਦੌਰਾਨ ਜੋ ਵੀ ਨਵੇਂ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲ਼ਿਆਂਦੀ ਜਾਵੇਗੀ।
ਮਲੋਟ ਕਤਲ ਮਾਮਲੇ 'ਚ ਚਾਰ ਹੋਰ ਦੋਸ਼ੀ ਨਾਮਜਦ, ਗੈਂਗਸਟਰ ਲਾਰੇੰਸ ਬਿਸ਼ਨੋਈ ਨੇ ਕੀਤਾ ਖੁਲਾਸਾ
ਏਬੀਪੀ ਸਾਂਝਾ
Updated at:
02 Jan 2020 08:07 PM (IST)
2 ਦਸੰਬਰ 2019 ਨੂੰ ਮਲੋਟ ਵਿਖੇ ਮਨਪਰੀਤ ਮੰਨਾ ਨਾਮ ਦੇ ਨੋਜਵਾਨ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ 4 ਹੋਰ ਦੋਸੀਆਂ ਨੂੰ ਨਾਮਜਦ ਕੀਤਾ ਹੈ । ਇਸ ਕੇਸ 'ਚ ਪੁਲਿਸ ਨੇ ਗੈੰਗਸਟਰ ਲਾਰੇੰਸ ਬਿਸ਼ਨੋਈ ਨੂੰ ਰਾਜਸਥਾਨ ਤੋ ਪਰੋਡਕਸ਼ਨ ਵਰੰਟ ਤੇ ਲਿਆਂਦਾ ਸੀ। ਜਿਸ ਤੋ ਬਾਅਦ ਪੁੱਛਗਿਛ ਦੌਰਾਨ ਇਨ੍ਹਾਂ ਚਾਰ ਦੋਸੀਆਂ ਦੇ ਨਾਮ ਦਾ ਖੁਲਾਸਾ ਬਿਸ਼ਨੋਈ ਨੇ ਕੀਤਾ।
- - - - - - - - - Advertisement - - - - - - - - -