ਇਹ ਵੀ ਪੜ੍ਹੋ: ਸੁਸ਼ਮਾ ਨੇ ਮੰਗੀ ਟਰੈਵਲ ਏਜੰਟਾਂ ਖਿਲਾਫ ਸਖ਼ਤ ਕਾਰਵਾਈ, ਕੈਪਟਨ ਵੱਲੋਂ ਸ਼ਿਕੰਜਾ ਕੱਸਣ ਦਾ ਭਰੋਸਾ
ਕੁਝ ਦਿਨ ਪਹਿਲਾਂ ਇਨ੍ਹਾਂ ਨੌਜਵਾਨਾਂ ਨੇ ਵੀਡੀਓ ਰਾਹੀਂ ਭਗਵੰਤ ਮਾਨ ਨੂੰ ਵਤਨ ਵਾਪਸੀ ਦੀ ਗੁਹਾਰ ਲਾਈ ਗਈ ਸੀ। ਨੌਜਵਾਨਾਂ ਨੇ ਦੋਸ਼ ਲਾਇਆ ਸੀ ਕਿ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਵਿਜ਼ੀਟਰ ਵੀਜ਼ੇ 'ਤੇ ਭੇਜ ਦਿੱਤਾ ਜਦਕਿ ਉਨ੍ਹਾਂ ਵਰਕ ਵੀਜ਼ਾ ਲਈ ਉਨ੍ਹਾਂ ਨੂੰ ਚਾਰ-ਚਾਰ ਲੱਖ ਰੁਪਏ ਦਿੱਤੇ ਸਨ। ਚਾਰਾਂ ਨੇ ਦੱਸਿਆ ਸੀ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ ਅਤੇ ਉਨ੍ਹਾਂ ਕੋਲ ਉੱਥੇ ਰਹਿਣ ਲਈ ਹੋਰ ਪੈਸੇ ਵੀ ਨਹੀਂ ਬਚੇ।
ਭਗਵੰਤ ਮਾਨ ਨੇ ਦੱਸਿਆ ਕਿ ਜਦ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਮਿਲੀ ਸੀ ਤਾਂ ਉਨ੍ਹਾਂ ਤੁਰੰਤ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ। ਮੰਤਰਾਲੇ ਨੇ ਵੀ ਫੌਰੀ ਕਾਰਵਾਈ ਕਰਦਿਆਂ ਇਨ੍ਹਾਂ ਨੌਜਵਾਨਾਂ ਦੀ ਸਾਰ ਲਈ ਅਤੇ ਆਰਮੇਨੀਆ ਸਥਿਤ ਭਾਰਤੀ ਅੰਬੈਸੀ ਨੇ ਉਨ੍ਹਾਂ ਦੀ ਵਤਨ ਵਾਪਸੀ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ। ਚਾਰਾਂ ਨੌਜਵਾਨਾਂ ਨੂੰ ਆਰਮੇਨੀਆ ਫਸਾਉਣ ਵਾਲੇ ਏਜੰਟਾਂ ਵਿਰੁੱਧ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੰਜਾਂ ਵਿੱਚੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੇਖੋ ਵੀਡੀਓ-