ਜਲੰਧਰ: ਸਾਊਦੀ ਅਰਬ ਵਿੱਚ ਫਸੇ 450 ਦੇ ਕਰੀਬ ਪੰਜਾਬੀ ਲੰਮੀ ਜੱਦੋ-ਜਹਿਦ ਮਗਰੋਂ ਘਰ ਪਰਤੇ ਹਨ। ਪੰਜਾਬ ਪਹੁੰਚ ਕੇ ਉਨ੍ਹਾਂ ਨੇ ਹੱਡਬੀਤੀ ਸੁਣਾਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਅਣ-ਮਨੁੱਖੀ ਰਵੱਈਆ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਉੱਥੇ ਕੰਪਨੀ ਨਾ ਤਾਂ ਤਨਖਾਹ ਦੇ ਰਹੀ ਸੀ ਤੇ ਨਾ ਹੀ ਵੀਜ਼ਾ ਖਤਮ ਹੋਣ ’ਤੇ ਬਾਹਰ ਜਾਣ ਦਿੱਤਾ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਸਾਊਦੀ ਅਰਬ ਵਿੱਚ ਜੇਐਂਡਪੀ ਨਾਂ ਦੀ ਕੰਪਨੀ ਵਿੱਚ 4000 ਦੇ ਕਰੀਬ ਲੋਕ ਕੰਮ ਕਰਦੇ ਸਨ। ਇਨ੍ਹਾਂ ’ਚ 2500 ਭਾਰਤੀ ਸਨ ਜਿਨ੍ਹਾਂ ਵਿੱਚ 450 ਦੇ ਕਰੀਬ ਪੰਜਾਬੀ ਹਨ। ਉਨ੍ਹਾਂ ਦੱਸਿਆ ਕਿ 1200 ਭਾਰਤੀਆਂ ਕੋਲ ਵੀਜ਼ਾ ਨਾ ਹੋਣ ਕਾਰਨ ਉਥੋਂ ਦੀ ਸਰਕਾਰ ਨੇ ਉਨ੍ਹਾਂ ਨੂੰ ਨਾ ਤਾਂ ਕੋਈ ਸਹੂਲਤ ਦਿੱਤੀ ਤੇ ਨਾ ਹੀ ਬਾਹਰ ਘੁੰਮਣ-ਫਿਰਨ ਦਿੱਤਾ ਜਾਂਦਾ ਸੀ।
ਜਲੰਧਰ ਦੇ ਸੁਰਿੰਦਰਜੀਤ ਤੇ ਕਰਮਜੀਤ ਨੇ ਦੱਸਿਆ ਕਿ ਅਕਤੂਬਰ 2018 ਵਿੱਚ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਕੰਮ ਕਰਨ ਵਾਲਿਆਂ ਨੂੰ ਤਨਖਾਹ ਵੀ ਨਹੀਂ ਸੀ ਦਿੱਤੀ। ਕੰਪਨੀ ਨੇ ਹੀ ਕਾਮਿਆਂ ਦੇ ਵੀਜ਼ੇ ਦੀ ਮਿਆਦ ਵਧਾਉਣੀ ਸੀ, ਉਸ ਤੋਂ ਵੀ ਕੰਪਨੀ ਨੇ ਇਨਕਾਰ ਕਰ ਦਿੱਤਾ। ਇਸ ਕਾਰਨ ਉਹ ਸਾਰੇ ਜਣੇ ਉਥੇ ਫਸ ਗਏ ਸਨ।
ਸਾਊਦੀ ਅਰਬ ਤੋਂ ਪਰਤੇ ਪੰਜਾਬੀਆਂ ਨੇ ਸੁਣਾਈ ਹੱਡਬੀਤੀ
ਏਬੀਪੀ ਸਾਂਝਾ
Updated at:
20 Jun 2019 02:19 PM (IST)
ਸਾਊਦੀ ਅਰਬ ਵਿੱਚ ਫਸੇ 450 ਦੇ ਕਰੀਬ ਪੰਜਾਬੀ ਲੰਮੀ ਜੱਦੋ-ਜਹਿਦ ਮਗਰੋਂ ਘਰ ਪਰਤੇ ਹਨ। ਪੰਜਾਬ ਪਹੁੰਚ ਕੇ ਉਨ੍ਹਾਂ ਨੇ ਹੱਡਬੀਤੀ ਸੁਣਾਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਅਣ-ਮਨੁੱਖੀ ਰਵੱਈਆ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਉੱਥੇ ਕੰਪਨੀ ਨਾ ਤਾਂ ਤਨਖਾਹ ਦੇ ਰਹੀ ਸੀ ਤੇ ਨਾ ਹੀ ਵੀਜ਼ਾ ਖਤਮ ਹੋਣ ’ਤੇ ਬਾਹਰ ਜਾਣ ਦਿੱਤਾ ਜਾ ਰਿਹਾ ਸੀ।
- - - - - - - - - Advertisement - - - - - - - - -