ਜਲੰਧਰ: ਅਕਸਰ ਹੀ ਪੰਜਾਬ ਪੁਲਿਸ ਕਿਸੇ ਨੲ ਕਿਸੇ ਗੱਲ੍ਹ ਨੂੰ ਲੇ ਕੇ ਸੁਰਖੀਆਂ ‘ਚ ਰਹਿੰਦੀ ਹੈ। ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਜੇਲ੍ਹ ਚੋਂ ਜਸਪਾਲ ਦਾ ਗਾਇਬ ਹੋਣ ਦਾ ਮੁੱਦਾ ਅਜੇ ਸੁਲਝਿਆ ਨਹੀ ਸੀ ਕਿ ਹੁਣ ਜਲੰਧਰ ਪੁਲਿਸ ‘ਤੇ ਇੱਕ ਨੌਜਵਾਨ ਨੂੰ ਗਾਇਬ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਗਾਇਬ ਨੌਜਵਾਨ ਦੇ ਘਰਦਿਆਂ ਦਾ ਕਹਿਣਾ ਹੈ ਕਿ ਥਾਣਾ ਮਕਸੂਦਾ ਦੀ ਪੁਲਿਸ ਨੇ ਨੌਜਵਾਨ ਨੂੰ ਕਿਸੇ ਮਾਮਲੇ ਦੀ ਜਾਂਚ ਲਈ ਬੁਲਾਇਆ ਸੀ ਪਰ ਸ਼ਾਮ ਤਕ ਪੁਲਿਸ ਨੇ ਨੌਜਵਾਨ ਦੇ ਗਾਇਬ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।

ਇਸ ਮਾਮਲੇ ‘ਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਨੌਜਵਾਨ ਨੂੰ ਕਿਤੇ ਗਾਇਬ ਕੀਤਾ ਹੈ। ਗੁਸਾਏ ਲੋਕਾਂ ਨੇ ਮਕਸੂਦਾ ਥਾਣੇ ਸਾਹਮਣੇ ਸੜਕ ਜਲੰਧਰ ਪੁਲਿਸ ਖਿਲਾਫ ਜੰਮਕੇ ਨਾਰੇਬਾਜ਼ੀ ਕੀਤੀ। ਉਧਰ ਇਸ ਬਾਰੇ ਜਲੰਧਰ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੁਪਹਿਰ ਨੂੰ ਥਾਣੇ ਚੋਂ ਭੱਜ ਗਿਆ ਸੀ ਅਜੇ ਤਕ ਉਸ ਦਾ ਪਤਾ ਨਹੀ ਲੱਗ ਸਕਿਆ।



ਇਸ ਮਾਮਲੇ ‘ਚ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ‘ਚ ਕੋਈ ਵੀ ਪੁਲਿਸ ਵਾਲਾ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।