ਚੰਡੀਗੜ੍ਹ: ਡੇਰਾ ਸਿਰਸਾ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਪ੍ਰਕਾਸ਼ ਤੇ ਵਿਜੈ ਨੂੰ ਪੰਜ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਇਨ੍ਹਾਂ ਤੋਂ ਪੰਜ ਦਿਨ ਪੁੱਛਗਿੱਛ ਕਰੇਗੀ। ਇਨ੍ਹਾਂ 'ਤੇ 25 ਅਗਸਤ ਨੂੰ ਰਾਮ ਰਹੀਮ ਦੀ ਪੇਸ਼ੀ ਤੋਂ ਬਾਅਦ ਪੰਚਕੁਲਾ 'ਚ ਹਿੰਸਾ ਭੜਕਾਉਣ ਦਾ ਇਲਜ਼ਾਮ ਹੈ।
ਪੁਲਿਸ ਨੇ ਇਨ੍ਹਾਂ ਦੀ ਪਛਾਣ ਤਸਵੀਰਾਂ ਰਾਹੀਂ ਕੀਤੀ ਸੀ ਜਿਨ੍ਹਾਂ 'ਚੋਂ ਪ੍ਰਕਾਸ਼ ਉਰਫ਼ ਵਿੱਕੀ ਡਾ. ਅਦਿੱਤਿਆ ਇੰਸਾ ਦਾ ਸਾਲਾ ਹੈ। ਐਸਆਈਟੀ ਨੇ ਪ੍ਰਕਾਸ਼ ਨੂੰ ਮੁਹਲੀ ਤੇ ਵਿਜੈ ਕੁਮਾਰ ਨੂੰ ਪਿੰਜੌਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਨੂੰ ਇਨ੍ਹਾਂ ਕੋਲੋਂ ਹੋਰ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗੋਵਿੰਦ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।