ਪਾਕਿਸਤਾਨੀ ਮੀਡੀਆ ਮੁਤਾਬਕ ਇਹ ਸਥਾਨ ਲਾਹੌਰ ਤੋਂ 125 ਕਿਲੋਮੀਟਰ ਦੂਰ ਹੈ। ਵੀਹ ਫੁੱਟ ਡੂੰਘਾ ਖੂਹ ਪੁਰਾਤਨ ਨਾਨਕਸ਼ਾਹੀ ਇੱਟਾਂ (ਛੋਟੀਆਂ ਇੱਟਾਂ) ਦਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਸੇਵਾਦਾਰ ਸਰਦਾਰ ਗੋਬਿੰਦ ਸਿੰਘ ਨੇ ਦੱਸਿਆ ਕਿ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਬਣਿਆ ਹੋਇਆ ਜਾਪਦਾ ਹੈ ਤੇ ਇਸ ਨੂੰ ਨਵੇਂ ਸਿਰੇ ਤੋਂ ਚਾਲੂ ਕਰਕੇ ਸੰਗਤ ਲਈ ਖੋਲ੍ਹਿਆ ਜਾਵੇਗਾ।
ਉਨ੍ਹਾਂ ਕਿਹਾ ਕਿ ‘ਖੂਹ ਸਾਹਿਬ’ ਸਿੱਖ ਸ਼ਰਧਾਲੂਆਂ ਲਈ ਵਿਸ਼ੇਸ਼ ਸ਼ਰਧਾ ਦਾ ਕੇਂਦਰ ਬਣੇਗਾ ਤੇ ਉਹ ਇਸ ਖੂਹ ਨੂੰ ਜਲਦੀ ਹੀ ਚਾਲੂ ਕਰ ਦੇਣਗੇ। ਸ਼ਰਧਾਲੂ ਇੱਥੋਂ ਦਾ ਪਵਿੱਤਰ ਜਲ ਵੀ ਨਾਲ ਲੈ ਕੇ ਜਾ ਸਕਣਗੇ। ਇਹ ਭਾਰਤੀ ਤੇ ਹੋਰ ਵਿਦੇਸ਼ੀ ਸਿੱਖਾਂ ਲਈ ਹੋਰ ਵੀ ਖਿੱਚ ਦਾ ਕੇਂਦਰ ਬਣੇਗਾ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚੋਂ ਸਿੱਖਾਂ ਦੇ ਭਾਰਤ ਤੋਂ ਤੇ ਵਿਦੇਸ਼ਾਂ ਵਿੱਚੋਂ ਸ੍ਰੀ ਕਰਤਾਰਪੁਰ ਸਾਹਿਬ ਪੁੱਜਣ ਦੀ ਉਮੀਦ ਹੈ ਤੇ ਲੋਕ ਹੁਣ ਖੂਹ ਦੇ ਵੀ ਦਰਸ਼ਨ ਕਰਨਗੇ। ਇਸ ਖੂਹ ਬਾਰੇ ਅਜੇ ਤੱਕ ਪਾਕਿਸਤਾਨ ਦੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਅਧਿਕਾਰਤ ਦਾਅਵਾ ਸਾਹਮਣੇ ਨਹੀਂ ਆਇਆ।