ਚੰਡੀਗੜ੍ਹ: ਨਾਭਾ ਬਲਾਕ ਦੇ ਪਿੰਡ ਚੌਧਰੀ ਮਾਜਰਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਤਰੇਆ ਪਿਤਾ ਤਲਵਾਰ ਦੀ ਨੋਕ 'ਤੇ ਪਿਛਲੇ ਇੱਕ ਸਾਲ ਤੋਂ ਆਪਣੀ 12 ਸਾਲਾ ਦੀ ਧੀ ਦਾ ਬਲਾਤਕਾਰ ਕਰ ਰਿਹਾ ਸੀ। ਮੁਲਜ਼ਮ ਕਮਲਜੀਤ ਸਿੰਘ ਪੀੜਤ ਬੱਚੀ ਨੂੰ ਜ਼ੁਬਾਨ ਖੋਲ੍ਹਣ 'ਤੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੰਦਾ ਸੀ। ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਪੀੜਤ ਲੜਕੀ ਨੇ ਦਲੇਰੀ ਕਰਕੇ ਅਪਣੀ ਮਾਂ ਨੂੰ ਸਾਰੀ ਘਟਨਾ ਦੱਸ ਦਿੱਤੀ। ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਪੀੜਤ ਲੜਕੀ ਦੀ ਮਾਂ ਦਾ ਪਹਿਲੇ ਪਤੀ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ। ਪਹਿਲੇ ਪਤੀ ਦੇ 2 ਬੱਚੇ, 12 ਸਾਲਾਂ ਦੀ ਲੜਕੀ ਤੇ 7 ਸਾਲਾਂ ਦਾ ਲੜਕਾ ਸੀ। ਦੂਜੇ ਵਿਆਹ ਨੂੰ ਹਾਲੇ 4 ਸਾਲ ਹੀ ਹੋਏ ਸਨ ਕਿ ਮੁਲਜ਼ਮ ਕਮਲਜੀਤ ਸਿੰਘ ਆਪਣੀ ਹੀ ਮਤਰੇਈ ਧੀ ਨੂੰ ਡਰਾ-ਧਮਕਾ ਕੇ ਘਰ ਵਿੱਚ ਹੀ ਉਸ ਦਾ ਬਲਾਤਕਾਰ ਕਰਦਾ ਰਿਹਾ।
ਬੀਤੀ ਰਾਤ ਪੀੜਤ ਬੱਚੀ ਨੇ ਮਾਂ ਨੂੰ ਦੱਸ ਦਿੱਤੀ। ਮਾਂ ਨੇ ਤੁਰੰਤ ਥਾਣਾ ਸਦਰ ਨਾਭਾ ਵਿੱਚ ਇਸ ਦੀ ਜਾਣਕਾਰੀ ਦਿੱਤੀ। ਪੁਲੀਸ ਨੇ ਪਾਸਕੋ ਐਕਟ ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਮਾਂ ਆਪਣੇ ਪਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਰਮਨਾਕ! ਤਲਵਾਰ ਦੀ ਨੋਕ 'ਤੇ ਸਾਲ ਭਰ ਨਾਬਾਲਗ ਧੀ ਦਾ ਬਲਾਤਕਾਰ ਕਰਦਾ ਰਿਹਾ ਪਿਓ
ਏਬੀਪੀ ਸਾਂਝਾ
Updated at:
29 Apr 2019 10:13 AM (IST)
ਨਾਭਾ ਬਲਾਕ ਦੇ ਪਿੰਡ ਚੌਧਰੀ ਮਾਜਰਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਤਰੇਆ ਪਿਤਾ ਤਲਵਾਰ ਦੀ ਨੋਕ 'ਤੇ ਪਿਛਲੇ ਇੱਕ ਸਾਲ ਤੋਂ ਆਪਣੀ 12 ਸਾਲਾ ਦੀ ਧੀ ਦਾ ਬਲਾਤਕਾਰ ਕਰ ਰਿਹਾ ਸੀ। ਮੁਲਜ਼ਮ ਕਮਲਜੀਤ ਸਿੰਘ ਪੀੜਤ ਬੱਚੀ ਨੂੰ ਜ਼ੁਬਾਨ ਖੋਲ੍ਹਣ 'ਤੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੰਦਾ ਸੀ। ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਪੀੜਤ ਲੜਕੀ ਨੇ ਦਲੇਰੀ ਕਰਕੇ ਅਪਣੀ ਮਾਂ ਨੂੰ ਸਾਰੀ ਘਟਨਾ ਦੱਸ ਦਿੱਤੀ।
- - - - - - - - - Advertisement - - - - - - - - -