ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਲਾਏ ਲੌਕਡਾਊਨ-4 ਦਾ ਅੱਜ ਆਖਰੀ ਦਿਨ ਹੈ ਪਰ ਪੰਜਾਬ 'ਚ ਕੋਰੋਨਾ ਵਾਇਰਸ ਨੇ ਮੁੜ ਤੋਂ ਰਫ਼ਤਾਰ ਫ਼ੜ ਲਈ ਹੈ। ਸ਼ਨੀਵਾਰ ਪੰਜਾਬ ਦੇ 13 ਜ਼ਿਲ੍ਹਿਆਂ 'ਚ 56 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ।


ਇਨ੍ਹਾਂ ਪੌਜ਼ੇਟਿਵ ਮਰੀਜ਼ਾਂ 'ਚ 26 ਲੋਕ ਪੰਜ ਪਰਿਵਾਰਾਂ ਤੋਂ ਹਨ। ਇਨ੍ਹਾਂ 'ਚ ਸ਼ੁੱਕਰਵਾਰ ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਮਰੇ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਸੱਤ, ਹੁਸ਼ਿਆਰਪੁਰ ਦੇ ਪਿੰਡ ਨਗਲੀ ਜਲਾਲਪੁਰ 'ਚ ਚਾਰ, ਰੋਪੜ 'ਚ ਸੱਤ, ਅੰਮ੍ਰਿਤਸਰ ਤੇ ਪਠਾਨਕੋਟ 'ਚ 1-1 ਪਰਿਵਾਰ ਦੇ 4-4 ਲੋਕ ਸ਼ਾਮਲ ਹਨ।


ਉਧਰ ਸੰਗਰੂਰ 'ਚ ਇਕ ਸਬਜ਼ੀ ਵੇਚਣ ਵਾਲੇ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਹੁਸ਼ਿਆਰਪੁਰ 'ਚ ਗੁਜਰਾਤ ਤੋਂ ਪਰਤੇ ਆਰਮੀ ਜਵਾਨ ਸਮੇਤ ਸੂਬੇ 'ਚ ਬਾਹਰੀ ਸੂਬਿਆਂ ਦਿੱਲੀ ਤੇ ਮੁੰਬਈ ਤੋਂ ਆਏ ਪੰਜ ਲੋਕ ਪੌਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ ਰੋਪੜ 'ਚ ਇਕ ਹੈਲਥ ਵਰਕਰ ਵੀ ਪੌਜ਼ੇਟਿਵ ਆਈ ਹੈ।


ਲੁਧਿਆਣਾ 'ਚ ਦੋ ਕੈਦੀ ਵੀ ਕੋਰੋਵਾ ਪੌਜ਼ੇਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦਾ ਕੁੱਲ ਅੰਕੜਾ 2373 ਤੇ ਪਹੁੰਚ ਚੁੱਕਾ ਹੈ। ਇਨ੍ਹਾਂ 'ਚੋਂ 2029 ਮਰੀਜ਼ ਠੀਕ ਹੋ ਚੁੱਕੇ ਹਨ।


ਇਹ ਵੀ ਪੜ੍ਹੋ: ਮੋਦੀ ਕਰਨਗੇ 'ਮਨ ਕੀ ਬਾਤ', ਇਸ ਵਾਰ ਹੋਵੇਗਾ ਕੁਝ ਖ਼ਾਸ


ਮੰਨਿਆ ਜਾ ਰਿਹਾ ਹੈ ਕਿ ਲੌਕਡਾਊਨ 'ਚ ਛੋਟ ਹੋਣ ਕਾਰਨ ਲੋਕ ਇਕ ਦੂਜੇ ਨੂੰ ਮਿਲਣ ਤੋਂ ਗੁਰੇਜ਼ ਨਹੀਂ ਕਰ ਰਹੇ ਜਿਸ ਕਾਰਨ ਇਕ ਵਾਰ ਫਿਰ ਕੋਰੋਨਾ ਪੰਜਾਬ 'ਚ ਆਪਣੇ ਪੈਰ ਪਸਾਰ ਰਿਹਾ ਹੈ। ਹਾਲਾਂਕਿ ਸੂਬਾ ਸਰਕਾਰ ਵੱਲੋਂ ਸਖ਼ਤ ਸ਼ਰਤਾਂ ਤਹਿਤ ਹੀ ਬਾਹਰ ਆਉਣ ਜਾਣ ਦੀ ਆਜ਼ਾਦੀ ਹੈ ਪਰ ਕਈ ਵਾਰ ਲੋਕ ਇਨ੍ਹਾਂ ਗੱਲਾਂ ਨੂੰ ਹਲਕੇ 'ਚ ਲੈ ਲੈਂਦੇ ਹਨ ਜੋ ਬਾਅਦ 'ਚ ਉਨ੍ਹਾਂ ਦੇ ਨਾਲ-ਨਾਲ ਦੂਜਿਆਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ।


ਇਹ ਵੀ ਪੜ੍ਹੋ: ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ, ਕੈਪਟਨ ਨੇ ਕੀਤਾ ਐਲਾਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ