ਜਲੰਧਰ: ਗੈਂਗਸਟਰ ਵਿੱਕੀ ਗੌਂਡਰ ਵੱਲੋਂ ਕਤਲ ਕੀਤੇ ਗੈਂਗਸਟਰ ਸੁੱਖਾਂ ਕਾਹਲਵਾਂ ਗਰੁੱਪ ਦੇ ਛੇ ਗੁੰਡਿਆਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਕਾਹਲਵਾਂ ਦੀ ਹੱਤਿਆ ਤੋਂ ਬਾਅਦ ਉਸ ਦੇ ਗੈਂਗ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਸੀ। ਜਲੰਧਰ ਦਿਹਾਤ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਮੁਤਾਬਕ ਇਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇਕੱਠੇ ਹੋਏ ਸਨ। ਪੁਲਿਸ ਨੇ ਇਨ੍ਹਾਂ ਨੂੰ ਜਲੰਧਰ ਦੇ ਲਾਂਬੜਾ ਇਲਾਕੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। ਗੁਰਪ੍ਰੀਤ ਸਿੰਘ ਉਰਫ ਗੋਪੀ ਇਨ੍ਹਾਂ ਨੂੰ ਲੀਡ ਕਰ ਰਿਹਾ ਸੀ। ਉਹ 12ਵੀਂ ਕਲਾਸ ਤੱਕ ਪੜ੍ਹਿਆ ਹੈ ਤੇ ਪਿੰਡ ਵਿੱਚ ਖੇਤੀਬਾੜੀ ਕਰਦਾ ਸੀ। ਸੁੱਖਾ ਕਾਹਲਵਾਂ ਦੀ ਮੌਤ ਤੋਂ ਬਾਅਦ ਉਹ ਉਸ ਦੇ ਗਰੁੱਪ ਨੂੰ ਅਪਡੇਟ ਕਰਨ ਵਿੱਚ ਲੱਗਿਆ ਸੀ। ਇਸ 'ਤੇ ਜਲੰਧਰ ਤੇ ਅੰਮ੍ਰਿਤਸਰ ਵਿੱਚ ਕਈ ਕੇਸ ਦਰਜ ਹਨ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਅਮਿਤ ਕੁਮਾਰ, ਸ਼ਹਿਜ਼ਾਦ ਚੌਧਰੀ ਤੇ ਅਵਿਨਾਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੀ ਉਮਰ 18 ਤੋਂ 30 ਸਾਲ ਵਿਚਾਲੇ ਹੈ।