News
News
ਟੀਵੀabp shortsABP ਸ਼ੌਰਟਸਵੀਡੀਓ
X

7 ਸਤੰਬਰ ਨੂੰ ਹੋਏਗਾ ਯੂਨੀਵਰਸਿਟੀ ਵਿਦਿਆਰਥੀਆਂ ਦਾ 'ਭੇੜ'

Share:
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਦਾ ਪ੍ਰੋਗਰਾਮ ਆ ਗਿਆ ਹੈ। ਇਸ ਤਹਿਤ ਵੋਟਿੰਗ 7 ਸਤੰਬਰ ਨੂੰ ਹੋਵੇਗੀ ਤੇ ਇਸੇ ਦਿਨ ਹੀ ਨਤੀਜੇ ਆ ਜਾਣਗੇ। ਇਨ੍ਹਾਂ ਚੋਣਾਂ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਚੋਣਾਂ ਦੌਰਾਨ ਕੋਈ ਵੀ ਹਿੰਸਕ ਘਟਨਾ ਜਾਂ ਤਣਾਅ ਪੈਦਾ ਨਾ ਹੋਵੇ, ਇਸ ਲਈ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਪੁਲਿਸ ਵੱਲੋਂ ਪਹਿਲਾਂ ਹੀ ਸਖਤੀ ਕੀਤੀ ਗਈ ਹੈ।       ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਦੋ ਸਤੰਬਰ ਨੂੰ ਸਵੇਰੇ 9:30 ਤੋਂ 10:30 ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। 10:30 ਤੋਂ 12:00 ਕਾਗਜ਼ਾਂ ਦੀ ਪੜਤਾਲ ਹੋਵੇਗੀ। ਇਸ ਤੋਂ ਬਾਅਦ 12 ਵਜੇ ਸਾਰੇ ਵਿਭਾਗਾਂ ਵਿੱਚ ਸੂਚੀ ਲੱਗੇਗੀ। 12:30 ਤੋਂ 1:30 ਵਜੇ ਇਤਰਾਜ਼ ਦਰਜ ਕਰਾਏ ਜਾਣਗੇ। ਇਸ ਪ੍ਰਕਿਰਿਆ ਦੇ ਬਾਅਦ 2:30 ਵਜੇ ਪ੍ਰੋਵੀਜ਼ਨਲ ਸੂਚੀ DSW ਕੋਲ ਜਾਏਗੀ।       3 ਸਤੰਬਰ ਨੂੰ ਸਵੇਰੇ 10 ਵਜੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਵੇਗੀ। 10:30 ਤੋਂ 12.00 ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ 12:30 ਵਜੇ ਆਖਰੀ ਸੂਚੀ DSW ਕੋਲ ਜਾਏਗੀ। ਫਿਰ 3 ਵਜੇ ਉਮੀਦਵਾਰਾਂ ਦੀ ਫਾਈਨਲ ਸੂਚੀ ਜਾਰੀ ਕੀਤੀ ਜਾਵੇਗੀ ਵੋਟਿੰਗ 7 ਸਤੰਬਰ ਨੂੰ ਸਵੇਰੇ 9:30 ਤੋਂ 11 ਵਜੇ ਤੱਕ ਹੋਵੇਗੀ। ਇਸ ਵੋਟਿੰਗ ਤੋਂ ਬਾਅਦ ਨਤੀਜੇ 12 ਵਜੇ ਤੱਕ ਸਬੰਧਤ ਵਿਭਾਗਾਂ 'ਚ ਜਾਰੀ ਹੋਣਗੇ। ਇਨ੍ਹਾਂ ਨਤੀਜਿਆਂ ਦੇ ਅਧਾਰ ਤੇ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਤੇ ਸਕੱਤਰ ਦੇ ਨਾਵਾਂ ਦਾ ਐਲਾਨ 2 ਵਜੇ ਕੀਤਾ ਜਾਏਗਾ।     ਚੋਣਾਂ ਦੀ ਤਰੀਖ ਦਾ ਐਲਾਨ ਹੋਣ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਸੁਰੱਖਿਆ ਦੇ ਲਿਹਾਜ਼ ਨਾਲ 400 ਪੁਲਿਸ ਮੁਲਾਜ਼ਮਾਂ ਤੇ 300 ਯੂਨੀਵਰਸਿਟੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
Published at : 31 Aug 2016 06:49 AM (IST) Tags: election punjab university chandigarh
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ

Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ

Ludhiana News: ਹੁਣ ਹਰ ਮਹੀਨੇ ਰਾਜ ਭਵਨ 'ਚ ਨਹੀਂ, ਸਗੋਂ ਬੁੱਢਾ ਨਾਲੇ 'ਤੇ ਹੋਇਆ ਕਰੇਗੀ ਮੀਟਿੰਗ, ਰਾਜਪਾਲ ਕਟਾਰੀਆ ਨੇ ਲੁਧਿਆਣਾ ਪਹੁੰਚ ਕੀਤਾ ਐਲਾਨ

Ludhiana News: ਹੁਣ ਹਰ ਮਹੀਨੇ ਰਾਜ ਭਵਨ 'ਚ ਨਹੀਂ, ਸਗੋਂ ਬੁੱਢਾ ਨਾਲੇ 'ਤੇ ਹੋਇਆ ਕਰੇਗੀ ਮੀਟਿੰਗ, ਰਾਜਪਾਲ ਕਟਾਰੀਆ ਨੇ ਲੁਧਿਆਣਾ ਪਹੁੰਚ ਕੀਤਾ ਐਲਾਨ

ਪੰਜਾਬ 'ਚ ਬੇਕਾਬੂ ਹੋ ਰਹੇ ਨੇ ਅਪਰਾਧੀ ! ਦੁਕਾਨ 'ਚ ਵੜਕੇ ਕੱਪੜਾ ਵਪਾਰੀ 'ਤੇ ਚਲਾਈਆਂ ਗੋਲ਼ੀਆਂ, 2 ਜ਼ਖ਼ਮੀ, ਬਦਮਾਸ਼ ਫਰਾਰ

ਪੰਜਾਬ 'ਚ ਬੇਕਾਬੂ ਹੋ ਰਹੇ ਨੇ ਅਪਰਾਧੀ ! ਦੁਕਾਨ 'ਚ ਵੜਕੇ ਕੱਪੜਾ ਵਪਾਰੀ 'ਤੇ ਚਲਾਈਆਂ ਗੋਲ਼ੀਆਂ, 2 ਜ਼ਖ਼ਮੀ, ਬਦਮਾਸ਼ ਫਰਾਰ

'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?

'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?

26 ਜਨਵਰੀ ਤੋਂ ਪਹਿਲਾਂ ਜਲੰਧਰ 'ਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਕਿਹਾ-ਅਸੀਂ ਨਹੀਂ ਮੰਨਦੇ ਸੰਵਿਧਾਨ, ਬਣਾਕੇ ਰਹਾਂਗੇ ਖਾਲਿਸਤਾਨ, ਪੁਲਿਸ ਨੇ ਦਿੱਤੀ ਸੁਰੱਖਿਆ

26 ਜਨਵਰੀ ਤੋਂ ਪਹਿਲਾਂ ਜਲੰਧਰ 'ਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਕਿਹਾ-ਅਸੀਂ ਨਹੀਂ ਮੰਨਦੇ ਸੰਵਿਧਾਨ,  ਬਣਾਕੇ ਰਹਾਂਗੇ ਖਾਲਿਸਤਾਨ, ਪੁਲਿਸ ਨੇ ਦਿੱਤੀ ਸੁਰੱਖਿਆ

ਪ੍ਰਮੁੱਖ ਖ਼ਬਰਾਂ

Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ

Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ

ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼

ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼

ਹਿਮਾਚਲ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਡਰੱਗਸ ਸਣੇ ਫੜੇ 3 ਦੋਸ਼ੀ

ਹਿਮਾਚਲ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਡਰੱਗਸ ਸਣੇ ਫੜੇ 3 ਦੋਸ਼ੀ

ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਹਰਵਿਲਾਸ ਰੱਜੂਮਾਜਰਾ ਨੂੰ ਮਾਰੀਆਂ ਗੋਲੀਆਂ, ਹੋਈ ਮੌਤ; ਲੜ ਚੁੱਕੇ ਸੀ ਵਿਧਾਨਸਭਾ ਚੋਣਾਂ

ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਹਰਵਿਲਾਸ ਰੱਜੂਮਾਜਰਾ ਨੂੰ ਮਾਰੀਆਂ ਗੋਲੀਆਂ, ਹੋਈ ਮੌਤ; ਲੜ ਚੁੱਕੇ ਸੀ ਵਿਧਾਨਸਭਾ ਚੋਣਾਂ