Punjab News: ਸ੍ਰੀ ਮੁਕਤਸਰ ਸਾਹਿਬ ਵਿੱਚ ਸਿਹਤ ਵਿਭਾਗ ਵੱਲੋਂ ਸਾਲ ਦੀ ਪਹਿਲੀ ਛਿਮਾਹੀ ਵਿਚ ਪੀਣ ਵਾਲੇ ਪਾਣੀ ਦੀਆਂ ਵੱਖ-ਵੱਖ ਪਬਲਿਕ ਥਾਵਾਂ ਅਤੇ ਹੋਰ ਨਿੱਜੀ ਅਦਾਰਿਆਂ ਦੇ ਲਏ ਗਏ ਸੈਂਪਲਾਂ ਵਿਚੋਂ 73 ਪ੍ਰਤੀਸ਼ਤ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ। ਜਣਕਿ ਇਨ੍ਹਾਂ ਥਾਵਾਂ ਦਾ ਪਾਣੀ ਪੀਣ ਦੇ ਅਯੋਗ ਪਾਇਆ ਗਿਆ ਹੈ।
ਇਨ੍ਹਾਂ ਵਿਚੋਂ ਕੁਝ ਜਗ੍ਹਾ 'ਤੇ ਹਦਾਇਤਾਂ ਦੇ ਕੇ ਪਾਣੀ ਫਿਲਟਰ ਅਤੇ ਕੋਲੋਰੋਨਾਈਜਡ ਕਰਵਾ ਕੇ ਪਾਣੀ ਸਹੀਂ ਕੀਤਾ ਗਿਆ ਸੀ ਅਤੇ ਉੱਥੇ ਹੀ ਕੁਝ ਥਾਵਾਂ ਦੇ ਸੈਂਪਲ ਅੱਜ ਵੀ ਫੇਲ੍ਹ ਪਾਏ ਗਏ ਹਨ। ਸਿਹਤ ਵਿਭਾਗ ਦੇ ਇਹ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ।
ਸ੍ਰੀ ਮੁਕਤਸਰ ਸਾਹਿਬ ਵਿੱਚ ਸਿਹਤ ਵਿਭਾਗ ਵੱਲੋਂ 1 ਜਨਵਰੀ ਤੋਂ 30 ਜੂਨ ਤੱਕ ਪੀਣ ਵਾਲੇ ਪਾਣੀ ਦੇ ਲਏ ਗਏ ਵੱਖ-ਵੱਖ ਸੈਂਪਲਾਂ ਵਿਚੋਂ 73 ਪ੍ਰਤੀਸ਼ਤ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ। ਦਰਅਸਲ ਸਿਹਤ ਵਿਭਾਗ ਦੀ ਟੀਮ ਸਮੇਂ-ਸਮੇਂ 'ਤੇ ਵੱਖ-ਵੱਖ ਜਨਤਕ ਥਾਵਾਂ ਤੋਂ, ਸਕੂਲਾਂ, ਹੋਟਲਾਂ, ਢਾਬਿਆਂ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਭਰਦੀ ਰਹਿੰਦੀ ਹੈ। ਉਕਤ 6 ਮਹੀਨਿਆਂ ਵਿਚ 45 ਪੀਣ ਵਾਲੇ ਪਾਣੀ ਦੇ ਸੈਂਪਲ ਟੀਮ ਵੱਲੋਂ ਭਰੇ ਗਏ ਜਿਨ੍ਹਾਂ ਵਿਚੋਂ 33 ਸੈਂਪਲ ਫੇਲ੍ਹ ਪਾਏ ਗਏ।
ਫੇਲ੍ਹ ਪਾਏ ਗਏ ਸੈਂਪਲਾਂ ਵਿਚ ਜਲਘਰ, ਨਹਿਰਾਂ ਦੇ ਨਾਲ ਲੱਗੇ ਨਲਕਿਆਂ, ਸਕੂਲਾਂ ਅਤੇ ਕੁਝ ਨਿੱਜੀ ਸਥਾਨਾਂ ਦੇ ਸੈਂਪਲ ਵੀ ਹਨ। ਸ੍ਰੀ ਮੁਕਤਸਰ ਸਾਹਿਬ ਜਲਘਰ, ਸਕੂਲਾਂ ਆਦਿ ਦੇ ਜਿਹੜੇ ਸੈਂਪਲ ਪਹਿਲਾਂ ਫੇਲ੍ਹ ਆਏ, ਉਨ੍ਹਾਂ ਨੂੰ ਹਦਾਇਤਾਂ ਦੇ ਕੇ ਜੁਲਾਈ ਤੋਂ ਬਾਅਦ ਲਏ ਗਏ ਸੈਂਪਲਾਂ ਵਿਚ ਇਹ ਸੈਂਪਲ ਪਾਸ ਹੋ ਗਏ ਹਨ।
ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਥਾਵਾਂ 'ਤੇ ਕਈ ਵਾਰ ਕਲੋਰੋਨਾਈਜਡ ਠੀਕ ਢੰਗ ਨਾਲ ਅਤੇ ਪਾਣੀ ਫਿਲਟਰ ਠੀਕ ਢੰਗ ਨਾਲ ਨਾ ਹੋਣ ਕਾਰਨ ਵੀ ਸੈਂਪਲ ਫੇਲ੍ਹ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਹਿਰਾਂ ਕਿਨਾਰੇ ਲੱਗੇ ਨਲਕਿਆਂ ਅਤੇ ਜਮੀਨੀ ਪਾਣੀ ਦੇ ਸੈਂਪਲ ਅਕਸਰ ਪੀਣ ਦੇ ਯੋਗ ਨਹੀਂ ਹੁੰਦੇ। ਇਸ ਲਈ ਸਾਨੂੰ ਹਰ ਜਗ੍ਹਾ 'ਤੇ ਲੱਗੀ ਟੂਟੀ ਜਾਂ ਨਲਕੇ ਤੋਂ ਪਾਣੀ ਨਹੀਂ ਪੀਣਾ ਚਾਹੀਦਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।