ਚੰਡੀਗੜ੍ਹ : ਅੰਮ੍ਰਿਤਸਰ ਨੇੜੇ ਅਟਾਰੀ ਵਿੱਚ ਸਕੂਲ ਬੱਸ ਨਹਿਰ ਵਿੱਚ ਡਿੱਗਣ ਕਾਰਨ 8 ਬੱਚਿਆਂ ਦੀ ਮੌਤ ਹੋ ਗਈ। ਬੱਸ ਵਿੱਚ ਤਕਰੀਬਨ 34 ਬੱਚੇ ਸਵਾਰ ਸਨ। ਬਾਕੀ ਦੇ ਬੱਚਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹਾਦਸਾ ਅਟਾਰੀ ਦੇ ਮਾਹਵਾ ਪਿੰਡ ਦਾ ਹੈ। ਜਾਣਕਾਰੀ ਮੁਤਾਬਕ, ਬੱਸ ਡੀ.ਏ.ਵੀ. ਸਕੂਲ ਦੀ ਦੱਸੀ ਜਾ ਰਹੀ ਹੈ ਜਿਸ ਵੇਲੇ ਹਾਦਸਾ ਹੋਇਆ, ਉਸ ਦੌਰਾਨ ਬੱਸ ਵਿੱਚ ਤਕਰੀਬਨ 34 ਬੱਚੇ ਸਵਾਰ ਸਨ। ਬੱਸ ਡਿਫੈਂਸ ਡ੍ਰੇਨ ਵਿੱਚ ਡਿੱਗੀ ਸੀ, ਜਿਸ ਵਿੱਚ ਜ਼ਿਆਦਾ ਪਾਣੀ ਨਹੀਂ ਸੀ।

ਸਕੂਲ ਬੱਸ ਦੇ ਨਹਿਰ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ ਸੀ। ਲੋਕਾਂ ਦੀ ਮਦਦ ਨਾਲ ਬਚਾਅ ਕਾਰਜ਼ ਸ਼ੁਰੂ ਕਰ ਦਿੱਤਾ ਗਿਆ। ਜ਼ਖਮੀ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।