ਫ਼ਿਰੋਜ਼ਪੁਰ: ਬੀਕਾਨੇਰ ਨੂੰ ਜਾਂਦੀ ਬੰਦ ਪਈ ਨਹਿਰ ਵਿੱਚੋਂ 8 ਤੋਂ 10 ਬੰਬ ਮਿਲਣ ਦੀ ਖ਼ਬਰ ਮਿਲੀ ਹੈ। ਇਸ ਨਾਲ ਸਾਰਾਗੜ੍ਹੀ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਹੱਥਾਂ-ਪੈਰਾਂ ਦੀ ਪੈ ਗਈ। ਮੌਕੇ `ਤੇ ਪਹੁੰਚੇ ਅਧਿਕਾਰੀਆਂ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਬੰਬ ਨੂੰ ਨਸ਼ਟ ਕਰਨ ਲਈ ਮਾਹਿਰਾਂ ਦੀ ਟੀਮ ਨੂੰ ਬੁਲਾਈ ਜਾ ਰਹੀ ਹੈ। ਮੌਕੇ `ਤੇ ਪੁੱਜੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੰਦ ਪਈ ਨਹਿਰ ਵਿੱਚੋਂ ਮਿਲੇ ਜਿੰਦਾਂ ਬੰਬਾਂ ਨੂੰ ਨਸ਼ਟ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


ਬੰਬ ਮਿਲਣ ਦੀ ਖਬਰ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੰਬ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਬੰਬ ਨੂੰ ਨਸ਼ਟ ਕਰਨ ਲਈ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।



ਅਧਿਕਾਰੀਆਂ ਨੇ ਸਪੱਸ਼ਟ ਕੀਤਾ ਨਹਿਰ ਦੇ ਜਿਸ ਹਿੱਸੇ ਤੋਂ ਬੰਬ ਮਿਲੇ ਹਨ, ਉਸ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਕਾਫੀ ਪੁਰਾਣੇ ਇਨ੍ਹਾਂ ਬੰਬਾਂ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਬੰਬ ਇਸ ਨਹਿਰ ਵਿੱਚ ਕਿੱਥੋਂ ਤੇ ਕਿਵੇਂ ਪੁੱਜੇ?